ਕੈਪਟਨ ਅਮਰਿੰਦਰ ਸਿੰਘ ਦੀ ਗੁਰਦੇ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ

Dec 17 2018 02:39 PM
ਕੈਪਟਨ ਅਮਰਿੰਦਰ ਸਿੰਘ ਦੀ ਗੁਰਦੇ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ

ਚੰਡੀਗੜ੍ਹ:

ਅੱਜ ਯਾਨੀ ਸੋਮਵਾਰ ਨੂੰ ਪੀਜੀਆਈ ਦੇ ਡਾਕਟਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁਰਦੇ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ ਕੀਤਾ। ਇਹ ਸਰਜਰੀ ਸਫਲ ਰਹੀ ਤੇ ਭਲਕੇ ਮੁੱਖ ਮੰਤਰੀ ਨੂੰ ਛੁੱਟੀ ਮਿਲ ਜਾਵੇਗੀ।
ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਤਕਲੀਫ ਸੀ। ਇਸ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਣਾ ਚਾਹੀਦਾ ਸੀ। ਡਾਕਟਰਾਂ ਦੀ ਟੀਮ ਨੇ 40 ਮਿੰਟ ਲੰਮੇ ਆਪ੍ਰੇਸ਼ਨ ਵਿੱਚ ਇਹ ਪੱਥਰੀ ਕੱਢ ਦਿੱਤੀ ਹੈ।
76 ਸਾਲਾ ਕੈਪਟਨ ਨੂੰ ਐਤਵਾਰ ਸ਼ਾਮ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਨੌਂ ਦਸੰਬਰ ਨੂੰ ਵੀ ਮੁੱਖ ਮੰਤਰੀ ਨੂੰ ਵਾਇਰਲ ਬੁਖ਼ਾਰ ਹੋਣ ਕਰਕੇ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਕੈਪਟਨ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਠੀਕ ਆਈਆਂ ਹਨ।

© 2016 News Track Live - ALL RIGHTS RESERVED