ਹਾਈ ਅਲਰਟ ਦੇ ਚਲਦੇ ਰੇਲਵੇ ਸਟੇਸ਼ਨ ਤੇ ਚਲਾਇਆ ਚੈਕਿੰਗ ਅਭਿਆਨ

Jul 08 2018 02:40 PM
ਹਾਈ ਅਲਰਟ ਦੇ ਚਲਦੇ ਰੇਲਵੇ ਸਟੇਸ਼ਨ ਤੇ ਚਲਾਇਆ ਚੈਕਿੰਗ ਅਭਿਆਨ


ਬਟਾਲਾ
ਬੀਤੀ ਦੇਰ ਰਾਤ ਨੂੰ ਹਾਈ ਅਲਰਟ ਦੀ ਕਾਲ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਬਟਾਲਾ 'ਤੇ ਜੀ. ਆਰ. ਪੀ. ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਐੱਸ. ਪੀ. ਆਪ੍ਰੇਸ਼ਨ ਅਮਨਦੀਪ ਦੇ ਨਿਰਦੇਸ਼ਾਂ ਅਨੁਸਾਰ ਹਾਈ ਅਲਰਟ ਦੀ ਕਾਲ ਦੌਰਾਨ ਉਨ•ਾਂ ਆਪਣੀ ਪੂਰੀ ਟੀਮ ਸਮੇਤ ਬਟਾਲਾ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਚੈਕਿੰਗ ਮੁਹਿੰਮ ਚਲਾਈ ਅਤੇ ਰੇਲਵੇ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨਾਲ ਜਿਥੇ ਗੱਲਬਾਤ ਕੀਤੀ, ਉਥੇ ਨਾਲ ਹੀ ਉਨ•ਾਂ ਦੇ ਸਾਮਾਨ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਤਾਂ ਜੋ ਕਿਸੇ ਵੀ ਤਰ•ਾਂ ਦੀ ਅਣਹੋਣੀ ਘਟਨਾ ਨਾ ਘਟ ਸਕੇ। ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਅੱਗੇ ਦੱਸਿਆ ਕਿ ਰੇਲਵੇ ਨੂੰ ਖਤਰਾ ਹੋਣ ਸੰਬੰਧੀ ਆਈ ਸੂਚਨਾ ਤੋਂ ਬਾਅਦ ਉਨ•ਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਰੇਲਵੇ ਸਟੇਸ਼ਨ ਦਾ ਵੀ ਕੋਨਾ-ਕੋਨਾ ਦੇਖਿਆ ਗਿਆ ਪਰ ਕੋਈ ਸ਼ੱਕੀ ਚੀਜ਼ ਆਦਿ ਨਹੀਂ ਮਿਲੀ। ਏ. ਐੱਸ. ਆਈ. ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਹਾਲਤ 'ਚ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਉਨ•ਾਂ ਨੂੰ ਸੂਚਨਾ ਦੇਣ।

© 2016 News Track Live - ALL RIGHTS RESERVED