ਮਲਟੀਪਰਪਜ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਹੋਵੇਗਾ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ

Jan 12 2019 02:57 PM
ਮਲਟੀਪਰਪਜ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਹੋਵੇਗਾ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ



ਪਠਾਨਕੋਟ 
 ਅੱਜ ਮਲਟੀਪਰਪਜ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਜ਼ਿਲ•ਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਅਤੇ ਜਿਸ ਦੋਰਾਨ ਜਿਲ•ਾ ਪਠਾਨਕੋਟ ਦੇ 421 ਸਰਪੰਚਾਂ, 2435 ਪੰਚਾਂ , 91 ਪੰਚਾਇਤ ਸੰਮਤੀ ਮੈਬਰਾਂ ਅਤੇ 10 ਜਿਲ•ਾ ਪ੍ਰੀਸਦ ਮੈਂਬਰਾਂ ਕੂਲ 2957 ਪ੍ਰਤੀਨਿਧੀਆਂ ਨੂੰ ਸੁੰਹ ਚੁਕਾਈ ਗਈ। ਸਮਾਰੋਹ ਵਿੱਚ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਜੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਨੀਲ ਜਾਖੜ ਸੰਸਦ ਜਿਲ•ਾ ਪਠਾਨਕੋਟ ਗੁਰਦਾਸਪੁਰ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਅਮਿਤ ਮੰਟੂ, ਰਾਮਵੀਰ ਜੀ ਡਿਪਟੀ ਕਮਿਸ਼ਨਰ , ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਵਿਨੈ ਮਹਾਜਨ ,ਸਾਹਿਬ ਸਿੰਘ ਸਾਬਾ, ਪਾਰਟੀ ਦੇ ਹੋਰ ਵਿਸੇਸ ਕਾਰਜ ਕਰਤਾ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀ ਹਾਜ਼ਰ ਸਨ।  
ਸੰਬੋਧਨ ਦੋਰਾਨ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਜੀ ਨੇ ਸਭ ਤੋਂ ਪਹਿਲਾ ਸਰਪੰਚਾਂ, ਪੰਚਾਂ, ਜਿਲ•ਾ ਪ੍ਰੀਸਦ ਮੈਬਰਾਂ ਅਤੇ ਸੰਮਤੀ ਮੈਂਬਰਾਂ ਨੂੰ ਚੋਣਾਂ ਦੋਰਾਨ ਜਿੱਤ ਪ੍ਰਾਪਤ ਕਰਨ ਤੇ  ਸੁਭਕਾਮਨਾਵਾਂ ਦਿੱਤੀਆਂ। ਉਨ•ਾਂ ਕਿਹਾ ਕਿ ਜਿੱਤ ਕੇ ਆਏ ਸਾਰੇ ਪ੍ਰਤੀਨਿਧੀਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਜਨਤਾ ਦੀ ਸੇਵਾ ਕਰਨ ਅਤੇ ਪੰਜਾਬ ਦੇ ਪਿੰਡਾਂ ਦੀ ਉੱਨਤੀ ਦੇ ਲਈ ਕੰਮ ਕਰਨ। ਉਨ•ਾਂ ਕਿਹਾ ਕਿ ਸਾਲ 1992 ਵਿੱਚ ਤੱਤਕਾਲੀਨ ਪ੍ਰਧਾਨ ਮੰਤਰੀ ਨੇ ਸਵਿਧਾਨ ਵਿੱਚ 73ਵੀਂ ਸੋਧ ਕਰ ਕੇ ਪੰਚਾਇਤਾਂ ਨੂੰ ਸਵਿਧਾਨਿਕ ਦਰਜ ਦਿੱਤਾ ਸੀ। ਉਨ•ਾਂ ਦਾ ਕਹਿਣਾ ਸੀ ਕਿ ਜੇਕਰ ਸਾਡੇ ਪਿੰਡਾਂ ਨੂੰ ਇਹ ਅਖਤਿਆਰ ਦਿੱਤਾ ਜਾਵੇ ਕਿ ਉਹ ਆਪਣੇ ਪਿੰਡ ਦੇ  ਸਰਪੰਚ ਦੀ ਚੋਣ ਆਪ ਕਰਨਾ ਤਾਂ ਇਸ ਨਾਲ ਸਾਡਾ ਦੇਸ ਤਰੱਕੀ ਕਰੇਗਾ। ਉਨ•ਾਂ ਲੀਹਾਂ ਤੇ ਚਲਦਿਆਂ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਵਿੱਚ ਪਿੰਡਾਂ ਦੀ ਨੁਹਾਰ ਬਦਲਣ ਦੀ ਸੁਰੂਆਤ ਕੀਤੀ ਹੈ। ਕੈਪਟਨ ਸਾਹਿਬ ਦੀ ਸੋਚ ਕਿ 50 ਪ੍ਰਤੀਸਤ ਪਿੰਡਾਂ ਵਿੱਚ ਸੀਟਾਂ ਮਹਿਲਾਵਾਂ ਨੂੰ ਦੇ ਕੇ ਇਕ ਇਤਿਹਾਸਿਕ ਕਦਮ ਚੁੱਕਿਆ ਹੈ ਜਿਸ ਦੇ ਸਦਕਾ ਅੱਜ ਮਹਿਲਾਵਾਂ 50 ਪ੍ਰਤੀਸਤ ਅੱਗੇ ਆਈਆਂ ਹਨ। ਨੋਜਵਾਨ ਵਰਗ ਹੀ ਪਿੰਡਾਂ ਦੀ ਨੁਹਾਰ ਬਦਲ ਸਕਦਾ ਹੈ। ਉਨ•ਾਂ ਕਿਹਾ ਕਿ ਚੋਣਾਂ ਦੇ ਦੋਰਾਨ ਜੋ ਵੀ ਸਥਿਤੀਆਂ ਰਹੀਆਂ ਹੋਣ ਪਰ ਹੁਣ ਜਿੱਤ ਤੋਂ ਬਾਅਦ ਹਰੇਕ ਪ੍ਰਤੀਨੀਧਿ ਦੀ ਜਿਮੇ•ਵਾਰੀ ਹੈ ਕਿ ਉਹ ਪਿੰਡ ਦੀ ਬਿਹਤਰੀ ਦੇ ਲਈ ਕੰਮ ਕਰਨ। 
 ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਰਪੰਚਾਂ ਦੀ ਤੇ ਹੋਰ ਪ੍ਰਤੀਨਿਧੀਆਂ ਦੀ ਇਹ ਜਿਮ•ੇਦਾਰੀ ਹੈ ਬਣਦੀ ਹੈ ਕਿ ਊਹ ਪਿੰਡਾਂ ਦੇ ਵਿਕਾਸ ਦੇ ਲਈ ਕੰਮ ਕਰਨ ਤਾਂ ਹੀ ਬਦਲਾਵ ਆਏਗਾ। ਕੈਪਟਨ ਸਾਹਿਬ ਦੇ ਸਦਕਾ ਅੱਜ ਨਸ਼ੇ ਨੂੰ ਖਤਮ ਕਰਨ ਲਈ ਹਰੇਕ ਨੋਜਵਾਨ ਅਤੇ ਕਰਮਚਾਰੀ ਅੱਗੇ ਆ ਰਹੇ ਹਨ ਇਸੇ ਹੀ ਤਰ•ਾਂ ਪੰਚਾਇਤਾਂ ਨੂੰ ਵੀ ਨਸ਼ਾ ਖਤਮ ਕਰਨ ਦੇ ਲਈ ਅੱਗੇ ਆਉਂਣਾ ਚਾਹੀਦਾ ਹੈ। ਉਨ•ਾ ਕਿਹਾ ਕਿ ਪਹਿਲੀ ਵਾਰ ਹੈ ਕਿ ਚੁਣੇ ਗਏ ਪ੍ਰਤੀਨਿਧੀਆਂ ਵਿੱਚੋਂ ਨੋਜਵਾਨਾਂ ਤੇ ਮਹਿਲਾਵਾਂ ਦੀ ਸੰਖਿਆ ਜਿਆਦਾ ਹੈ ਇਹ ਕੈਪਟਨ ਸਾਹਿਬ ਜੀ ਦੀ ਸੋਚ ਦਾ ਨਤੀਜਾ ਹੈ ਅਤੇ ਨੋਜਵਾਨਾਂ ਤੇ ਮਹਿਲਾਵਾਂ ਦੇ ਸਾਹਮਣੇ ਆਉਂਣ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ। 
ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ  ਪ੍ਰਤੀਨਿਧੀਆਂ ਅਤੇ ਕਾਰਜਕਰਤਾਵਾਂ ਦਾ ਸਵਾਗਤ ਕੀਤਾ ਅਤੇ ਨੋਜਵਾਨਾਂ ਦੇ ਲਈ ਨੋਕਰੀਆਂ ਦੇ ਅਵਸਰ ਪੈਦਾ ਕਰਨ ਦੀ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਨੋਜਵਾਨਾਂ ਨਾਲ ਜੋ ਬਾਅਦਾ ਕੀਤਾ ਸੀ ਉਸ ਤੇ ਚਲਦਿਆਂ ਅੱਜ ਨੋਕਰੀਆਂ ਦੇ ਅਵਸਰ ਪੈਦਾ ਕੀਤੇ ਜਾ ਰਹੇ ਹਨ ਊਨ•ਾਂ ਕਿਹਾ ਕਿ ਮਹਿਲਾਵਾਂ ਨੂੰ 50 ਪ੍ਰਤੀਸਤ ਦਾ ਅਧਿਕਾਰ ਦੇਣ ਨਾਲ ਬਹੁਤ ਵੱਡੀ ਤਬਦੀਲੀ ਆਈ ਹੈ। 
ਸ੍ਰੀ ਜੋਗਿੰਦਰ ਪਾਲ ਵਿਧਾਇਕ ਭੋਆ ਨੇ ਕਿਹਾ ਕਿ ਚੋਣਾਂ ਦੇ ਦੋਰਾਨ ਜਿੱਤ ਕੇ ਆਏ ਪ੍ਰਤੀਨਿਧੀਆਂ ਦਾ ਇਹ ਫਰਜ ਹੈ ਕਿ ਪਿੰਡਾ ਦਾ ਵਿਕਾਸ ਕਰਵਾਇਆ ਜਾਵੇ ਅਤੇ ਸਰਕਾਰ ਵੱਲੋਂ ਪਿੰਡਾਂ ਦੇ ਲਈ ਜੋ ਵੀ ਰਾਸ਼ੀ ਦਿੱਤੀ ਜਾਂਦੀ ਹੈ ਉਸ ਨੂੰ ਇਮਾਨਦਾਰੀ ਨਾਲ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਜੀ ਦੇ ਉਪਰਾਲਿਆਂ ਸਦਕਾ ਬਹੁਤ ਜਲਦੀ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਹੈ ਕਿਉਕਿ ਇਸ ਵਾਰ ਪਿੰਡਾਂ ਦੀ ਕਮਾਂਡ ਜਿਆਦਾਤਰ ਨੋਜਵਾਨ ਵਰਗ ਦੇ ਹੱਥ ਹੈ ਅਤੇ ਇਸ ਨਾਲ ਵਿਕਾਸ ਕਾਰਜਾਂ ਵਿੱਚ ਵੀ ਵਾਧਾ ਹੋਵੇਗਾ। 
ਸਮਾਰੋਹ ਦੇ ਅੰਤ ਵਿੱਚ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਜੀ ਵੱਲੋਂ ਸਾਰੇ ਪ੍ਰਤੀਨਿਧੀਆਂ ਨੂੰ ਸੁੰਹ ਚੁਕਾਈ ਗਈ । ਇਸ ਮੋਕੇ ਤੇ ਮੁੱਖ ਮਹਿਮਾਨ ਜੀ ਨੂੰ ਜਿਲ•ਾ ਪ੍ਰਸਾਸਨ ਵੱਲੋਂ  ਸਨਮਾਨਤ ਕੀਤਾ ਗਿਆ। ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸਮਾਰੋਹ ਵਿੱਚ ਹਾਜ਼ਰ ਸਾਰੇ ਪਾਰਟੀ ਕਾਰਜ ਕਰਤਾਵਾਂ ਅਤੇ ਜਿੱਤ ਕੇ ਆਏ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। 

© 2016 News Track Live - ALL RIGHTS RESERVED