'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਾਰੇ ਛਾਪੇ

Jun 13 2018 03:18 PM
'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਾਰੇ ਛਾਪੇ


ਅੰਮ੍ਰਿਤਸਰ
'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਰਾਮਬਾਗ ਸਥਿਤ ਫਲਾਂ ਦੀ ਪੁਰਾਣੀ ਮੰਡੀ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਦੇ ਅਧਿਕਾਰੀਆਂ ਨੂੰ ਸ਼ੱਕੀ ਹਾਲਾਤ ਵਿਚ ਪਏ ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਫਲ ਬਰਾਮਦ ਹੋਏ। ਅਧਿਕਾਰੀਆਂ ਨੇ ਤੁਰੰਤ 15 ਦੇ ਕਰੀਬ ਅੰਬਾਂ ਤੇ ਹੋਰ ਫਲਾਂ ਦੀਆਂ ਪੇਟੀਆਂ ਨੂੰ ਨਸ਼ਟ ਕਰਵਾਉਂਦਿਆਂ ਸੈਂਪਲ ਵੀ ਭਰੇ। ਟੀਮਾਂ ਵਿਚ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ, ਤਹਿਸੀਲਦਾਰ ਜੇ. ਪੀ. ਸਲਵਾਨ, ਬਾਗਬਾਨੀ ਅਫਸਰ ਬਾਜ ਸਿੰਘ, ਨਿਗਮ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ, ਐੱਫ. ਐੱਸ. ਓ. ਅਸ਼ਵਨੀ ਕੁਮਾਰ, ਜਤਿੰਦਰ ਵਿਰਕ ਤੇ ਵੱਖ-ਵੱਖ ਵਿਭਾਗਾਂ ਦੇ ਅÎਧਿਕਾਰੀ ਵੱਡੀ ਗਿਣਤੀ 'ਚ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਹੀ ਮਿਕਦਾਰ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਫਲਾਂ ਦੀ ਪੁਰਾਣੀ ਮੰਡੀ ਵਿਚ ਤੜਕਸਾਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਫੂਡ ਵਿਭਾਗ ਦੀਆਂ 3 ਟੀਮਾਂ ਦਾ ਗਠਨ ਕਰ ਕੇ ਅਣ-ਅਧਿਕਾਰਤ ਤਰੀਕੇ ਨਾਲ ਫਲ ਪਕਾਉਣ ਵਾਲੇ ਦੁਕਾਨਦਾਰਾਂ ਦੇ ਸੈਂਪਲ ਲਏ ਗਏ, ਜਿਨ•ਾਂ ਦੀ ਗੁਣਵੱਤਾ ਅਤੇ ਘਾਤਕ ਰਸਾਇਣÎ ਦੀ ਭਾਲ ਲਈ ਖਰੜ ਲੈਬਾਰਟਰੀ ਵਿਚ ਜਾਂਚ ਲਈ ਭੇਜ ਦਿੱਤੇ ਗਏ ਹਨ। ਸੈਂਪਲਾਂ ਦੀ ਰਿਪੋਰਟ ਫੇਲ ਆਉਣÎ 'ਤੇ ਜਾਂਚ ਵਿਚ ਦੋਸ਼ੀ ਪਾਣੇ ਜਾਣ 'ਤੇ ਸਬੰਧਤ ਦੁਕਾਨਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਹੋਏ ਫਲ ਖਾਣ ਨਾਲ ਕਈ ਤਰ•ਾਂ ਦੀਆਂ ਘਾਤਕ ਬੀਮਾਰੀਆਂ ਹੋ ਸਕਦੀਆਂ ਹਨ। ਛਾਪੇਮਾਰੀ ਦੌਰਾਨ 15 ਪੇਟੀਆਂ ਅੰਬ, ਜੋ ਕਿ ਸਪੱਸ਼ਟ ਤੌਰ 'ਤੇ ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਹੋਏ ਸਨ, ਨਸ਼ਟ ਕਰਵਾ ਦਿੱਤੀਆਂ ਗਈਆਂ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ 'ਤੇ ਪੂਰਨ ਮਨਾਹੀ ਹੈ ਅਤੇ ਇਸ ਨਾਲ ਫਲ ਪਕਾਉਣੇ ਕਾਨੂੰਨੀ ਜੁਰਮ ਹੈ। ਭਵਿੱਖ ਵਿਚ ਵੀ ਜੇਕਰ ਕੋਈ ਇਸ ਨਾਲ ਫਲ ਪਕਾਉਂਦਾ ਮਿਲਦਾ ਹੈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਦੀ ਛਾਪੇਮਾਰੀ ਬਹੁਤ ਸਫਲ ਰਹੀ ਹੈ ਅਤੇ ਉਨ•ਾਂ ਨੂੰ ਪੁਰਾਣੀ ਫਲ ਮੰਡੀ ਅਤੇ ਨਵੀਂ ਮੰਡੀ ਵੱਲਾ ਦੇ ਪ੍ਰਧਾਨ ਸੁਰਿੰਦਰ ਬਿੰਦਰਾ ਤੇ ਹੋਰ ਸੰਗਠਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਅਣ-ਅਧਿਕਾਰਤ ਤਰੀਕੇ ਨਾਲ ਫਲਾਂ ਨੂੰ ਬਿਲਕੁਲ ਨਹੀਂ ਪਕਾਉਣਗੇ ਤੇ ਨਾ ਹੀ ਵੇਚਣਗੇ। ਉਥੇ ਹਾਜ਼ਰ ਸਾਰੇ ਫਲ ਮੰਡੀ ਦੇ ਵਪਾਰੀਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਮਨੁੱਖੀ ਜਾਨਾਂ ਦਾ ਘਾਣ ਹੁੰਦਾ ਹੋਵੇ। ਭਾਗੋਵਾਲੀਆ ਨੇ ਦੱਸਿਆ ਕਿ ਅੱਜ ਦੀ ਛਾਪੇਮਾਰੀ ਦਾ ਮੁੱਖ ਮਕਸਦ ਸਰਕਾਰ ਵੱਲੋਂ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹਰ ਨਾਗਰਿਕ ਨੂੰ ਚੰਗੀ ਸਿਹਤ ਦੇਣਾ ਹੈ ਤੇ ਲੋੜ ਹੈ ਕਿ ਆਪਾਂ ਸਾਰੇ ਇਸ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਈਏ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਦਿਹਾਤੀ ਖੇਤਰ ਵਿਚ ਵੀ ਛਾਪੇਮਾਰੀ ਕਰਦਿਆਂ ਅੱਜ 18 ਦੇ ਕਰੀਬ ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ।

© 2016 News Track Live - ALL RIGHTS RESERVED