ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਪਿੰਡ ਫੁਲੜਾ ਵਿੱਚ ਲਗਾਇਆ ਸੰਗਤ ਦਰਸਨ ਤੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Jul 24 2018 02:54 PM
ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਪਿੰਡ ਫੁਲੜਾ ਵਿੱਚ ਲਗਾਇਆ ਸੰਗਤ ਦਰਸਨ ਤੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ


ਪਠਾਨਕੋਟ 
ਪਠਾਨਕੋਟ ਦੇ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਅੱਜ 23 ਜੁਲਾਈ ਨੂੰ ਹਲਕਾ ਪਠਾਨਕੋਟ ਦੇ ਪਿੰਡਾਂ ਵਿੱਚ ਸੰਗਤ ਦਰਸਨ ਲਗਾਉਂਣ ਦੀ ਸੁਰੂਆਤ ਕੀਤੀ ਗਈ ਹੈ। ਜਿਸ ਅਧੀਨ ਅੱਜ ਪਹਿਲਾ ਸੰਗਤ ਦਰਸ਼ਨ ਪਿੰਡ ਫੁਲੜਾ ਵਿਖੇ ਸਥਿਤ ਕਮਨਿਉਟੀ ਹਾਲ ਵਿਖੇ ਲਗਾਇਆ ਗਿਆ। ਇਸ ਸੰਗਦ ਦਰਸ਼ਨ ਦੋਰਾਨ ਪਿੰਡ ਘਿਆਲਾ, ਜਿੰਦੜੀ, ਘੇਵੇ, ਚੱਕ ਮਨਹਾਸਾਂ, ਚੱਕ ਨਰੈਣੀ, ਨੰਗਲ, ਫੁਲੜਾ, ਭੂਰ, ਤਲਵਾੜਾ ਜੱਟਾਂ, ਤਵਲਾੜਾ ਗੁੱਜਰਾਂ,ਚੱਕ ਭਰਾਈਆਂ ਅਤੇ ਅਨੇੜ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। 
ਇਸ ਮੋਕੇ ਤੇ ਵਿਧਾਇਕ ਸ੍ਰੀ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਦੇ ਸੰਗਤ ਦਰਸ਼ਨ ਵਿੱਚ 82 ਸਿਕਾਇਤਾਂ ਪਹੁੰਚੀਆਂ ਹਨ ਅਤੇ ਇਹ ਸਾਰੀਆਂ ਸਿਕਇਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ ਇਨ•ਾਂ ਸਿਕਾਇਤਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇਗਾ।  ਇਸ ਮੋਕੇ ਤੇ ਜਿਨ•ਾਂ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣੇ ਹਨ ਉਨ•ਾਂ ਵਿੱਚੋਂ ਜਾਂਚ ਪੜਤਾਲ ਤੋਂ ਬਾਅਦ ਸਾਹਮਣੇ ਆਏ 8 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਅਤੇ ਵਿਧਾਇਕ ਨੇ ਉਨ•ਾਂ ਨੂੰ ਭਰੋਸਾ ਦਿੱਤਾ ਕਿ ਲਿਸਟ ਵਿੱਚ ਦਰਜ ਲੋਕਾਂ ਨੂੰ ਜਲਦੀ ਹੀ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੰਗਤ ਦਰਸ਼ਨ ਦੋਰਾਨ ਆਟਾ-ਦਾਲ ਸਕੀਮ, ਅਧਾਰ ਕਾਰਡ ਸਬੰਧੀ ਅਤੇ ਤਹਿਸੀਲ ਸਬੰਧੀ ਕੂਝ ਮਾਮਲੇ ਵੀ ਸਾਹਮਣੇ ਆਏ ਜੋ ਸਬੰਧਤ ਵਿਭਾਗਾਂ ਨੂੰ ਹੱਲ ਕਰਨ ਲਈ ਕਿਹਾ ਗਿਆ। 5-6 ਪਿੰਡਾਂ ਵਿੱਚ ਗਲੀਆਂ ਨਾਲੀਆਂ ਦੀ ਸਮੱਸਿਆ ਸਬੰਧੀ ਉਨ•ਾਂ ਬੀ.ਡੀ.ਓ. ਪਠਾਨਕੋਟ ਨੂੰ ਹਦਾਇਤ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਲੋਕਾਂ ਦੀ ਸਮੱਸਿਆ ਹੱਲ ਕਰਵਾਈ ਜਾਵੇ।  ਉਨ•ਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ•ਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਸ੍ਰੀ ਵਿੱਜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਘਰ ਘਰ ਲੋਕ ਭਲਾਈ ਦੀਆਂ ਸਕੀਮਾਂ ਪਹੁੰਚਾਉਂਣ ਦੇ ਲਈ ਉਨ•ਾਂ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ•ਾਂ ਕਿਹਾ ਕਿ ਸੰਗਤ ਦਰਸ਼ਨ ਦੋਰਾਨ ਜੋ ਵੀ ਸਮੱਸਿਆ ਸਾਹਮਣੇ ਆਉਂਣਗੀਆ ਉਨ•ਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਪਠਾਨਕੋਟ ਇਨ•ਾਂ ਪਿੰਡਾਂ ਤੋਂ ਦੂਰ ਹੋਣ ਕਾਰਨ ਇਹ ਲੋਕ ਉਨ•ਾਂ ਤੱਕ ਪਹੁੰਚ ਨਹੀਂ ਕਰਦੇ ਇਸ ਲਈ ਉਨ•ਾਂ ਵੱਲੋਂ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਲਈ ਸੰਗਤ ਦਰਸ਼ਨ ਸੁਰੂ ਕੀਤਾ ਗਿਆ ਹੈ। 
ਜਿਕਰਯੋਗ ਹੈ ਕਿ 24 ਜੁਲਾਈ 2018 ਨੂੰ ਪਿੰਡ ਚੱਕ ਚਿਮਨਾ ਵਿਖੇ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਵੱਲੋਂ ਪਿੰਡ ਵਿੱਚ ਬਣਾਏ ਕਿਸਾਨ ਭਵਨ ਵਿਖੇ ਸੰਗਤ ਦਰਸ਼ਨ ਲਗਾਇਆ ਜਾਵੇਗਾ, ਜਿਸ ਵਿੰਚ ਪਿੰਡ ਅਬਾਦਗੜ•, ਛੋਟਾ ਅਬਾਦਗੜ•, ਮੀਰਥਲ, ਰੇਲਵੇ ਕਲੋਨੀ ਮੀਰਥਲ, ਨਲੂੰਗਾ, ਘੰਡਰਾਂ, ਚੱਕ ਚਿਮਨਾ, ਗੂੜ•ਾ ਕਲ•ਾਂ, ਅੰਦੋਈ, ਕੌਂਤਰਪੁਰ, ਲਾਹੜੀ ਬ੍ਰਾਹਮਣਾ ਅਤੇ ਢਾਕੀ ਸੈਂਦਾ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਉਪਰੋਕਤ ਕਿਸੇ ਵੀ ਪਿੰਡ ਦੀ ਕੋਈ ਸਮੱਸਿਆ ਹੈ ਤਾਂ ਉਹ ਇਸ ਸੰਗਤ ਦਰਸ਼ਨ ਵਿੱਚ ਪਹੁੰਚ ਕੇ ਅਪਣੀ ਸਮੱਸਿਆ ਰੱਖ ਸਕਦੇ ਹਨ ਉਸ ਦਾ ਹੱਲ ਕੀਤਾ ਜਾਵੇਗਾ। 

© 2016 News Track Live - ALL RIGHTS RESERVED