ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਪੁੱਜੇ ਸਾਬਕਾ ਵਿਧਾਇਕ ਚੂਨੀ ਦੇ ਘਰ

Jun 29 2018 02:05 PM
ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਪੁੱਜੇ ਸਾਬਕਾ ਵਿਧਾਇਕ ਚੂਨੀ ਦੇ ਘਰ


ਜਲੰਧਰ
ਵੈਸਟ ਹਲਕੇ ਦੀ ਰਾਜਨੀਤੀ 'ਚ ਉਸ ਸਮੇਂ ਵੱਡਾ ਉਲਟਫੇਰ ਦਿਖਾਈ ਦਿੱਤਾ ਜਦੋਂ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਹਲਕੇ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰੰਤਰੀ ਭਗਤ ਚੂਨੀ ਲਾਲ ਦੇ ਘਰ ਜਾ ਪਹੁੰਚੇ। ਮੁਲਾਕਾਤ ਦਾ ਬਹਾਨਾ ਸਤਗੁਰੂ ਕਬੀਰ ਮਹਾਰਾਜ ਦੀ 620ਵੀਂ ਜਯੰਤੀ 'ਤੇ ਭਗਤ ਚੂਨੀ ਲਾਲ ਨੂੰ ਵਧਾਈ ਦੇਣ ਸੀ, ਪਰ ਇਸ ਮੁਲਾਕਾਤ ਦੇ ਕਈ ਰਾਜਨੀਤੀ ਮਾਮਲੇ ਕੱਢੇ ਜਾਣ ਲੱਗੇ ਹਨ। 
ਚੂਨੀ ਲਾਲ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿੱਥੇ ਵਿਧਾਇਕ ਰਿੰਕੂ ਦਾ ਸੁਆਗਤ ਕੀਤਾ, ਉੱਥੇ ਰਿੰਕੂ ਨੇ ਵੀ ਚੂਨੀ ਲਾਲ ਦਾ ਮੂੰਹ ਮਿੱਠਾ ਕਰਵਾ ਕੇ ਉਨ•ਾਂ ਨੂੰ ਕਬੀਰ ਜਯੰਤੀ ਦੀ ਵਧਾਈ ਦਿੱਤੀ। ਵਿਧਾਇਕ ਰਿੰਕੂ ਨੇ ਦੱਸਿਆ ਕਿ ਉਨ•ਾਂ ਦੀ ਚੂਨੀ ਲਾਲ ਦੇ ਨਾਲ ਰਾਜਨੀਤੀ ਤੋਂ ਹੱਟ ਕੇ ਇਕ ਰਸਮੀ ਭੇਂਟ ਸੀ। ਸਾਬਕਾ ਵਿਧਾਇਕ ਨਾਲ ਉਨ•ਾਂ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਕਿ ਸਾਡੇ ਦੋਵੇਂ ਪਰਿਵਾਰਾਂ ਦੇ ਬਜ਼ੁਰਗ 1947 'ਚ ਪਾਕਿਸਤਾਨ 'ਚ ਵਿਸਥਾਪਤ ਹੋ ਕੇ ਭਾਰਤ ਆਏ ਸੀ ਅਤੇ ਇੱਥੇ ਆ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਸੀ। ਇਸ ਮੌਕੇ 'ਤੇ ਦੋਵੇਂ ਨੇਤਾਵਾਂ ਨੇ ਕਿਹਾ ਕਿ ਅਸੀਂ ਆਪਣੇ ਗੁਰੂਆਂ ਦੇ ਜਨਮਦਿਨ ਅਤੇ ਧਾਰਮਿਕ ਪ੍ਰੋਗਰਾਮ ਰਾਜਨੀਤੀ ਤੋਂ ਉੱਪਰ ਉੱਠ ਕੇ ਮਿਲ ਕੇ ਮਨਾਉਣੇ ਚਾਹੀਦੇ। ਇਸ ਮੌਕੇ 'ਤੇ ਓਮ ਪ੍ਰਕਾਸ਼, ਮੁਨੀਸ਼ ਭਗਤ, ਅਸ਼ਵਨੀ ਜੰਗਰਾਲ ਅਤੇ ਹੋਰ ਵੀ ਮੌਜੂਦ ਸੀ।
 

© 2016 News Track Live - ALL RIGHTS RESERVED