“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਬਜੀ ਮੰਡੀ ਪਠਾਨਕੋਟ ਦਾ ਕੀਤਾ ਦੌਰਾ

Sep 22 2018 02:39 PM
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਬਜੀ ਮੰਡੀ ਪਠਾਨਕੋਟ ਦਾ ਕੀਤਾ ਦੌਰਾ


ਪਠਾਨਕੋਟ
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਹੁਕਮਾਂ ਅਨੁਸਾਰ ਸ੍ਰੀ ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ, ਸ੍ਰੀ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਅਤੇ ਸ. ਬਲਬੀਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਪਠਾਨਕੋਟ ਨੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਬਜੀ ਮੰਡੀ ਪਠਾਨਕੋਟ ਦਾ ਦੌਰਾ ਕੀਤਾ। ਜਿਸ ਵਿੱਚ ਮੌਕੇ 'ਤੇ ਹਾਜਰ ਆੜਤੀ, ਬਾਗਾਂ ਦੇ ਠੇਕੇਦਾਰ ਅਤੇ ਸਬਜੀਆਂ ਵੇਚਣ ਅਤੇ ਖਰੀਦਣ ਆਏ ਗਾਹਕਾਂ ਨੂੰ ਫਲ ਇਥਲੀਨ ਗੈਸ/ਐਥੀਫੌਨ ਦੀ ਵਰਤੋਂ ਕਰਕੇ ਪਕਾਉਣ ਦੀ ਸਲਾਹ ਦਿੱਤੀ ਅਤੇ ਗਾਹਕਾਂ ਨੂੰ ਚੰਗੇ ਫਲ ਖਰੀਦਣ ਬਾਰੇ ਜਾਗਰੂਕ ਕੀਤਾ ਗਿਆ । ਇਸ ਮੋਕੇ ਤੇ ਉਨ•ਾਂ ਦੱਸਿਆ ਕਿ ਜੋ ਫਲ ਮਸਾਲੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਹੁੰਦੇ ਹਨ ਉਹ ਫਲ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ। ਮੰਡੀ ਵਿੱਚ ਹਾਜਰ ਕਿਸਾਨਾਂ ਨੂੰ ਬਾਗਾਂ ਅਤੇ ਸਬਜੀਆਂ ਤੇ ਘੱਟ ਤੋਂ ਘੱਟ/ਲੋੜ ਅਨੁਸਾਰ ਦਵਾਈਆਂ ਅਤੇ ਖਾਦਾਂ ਵਰਤਣ ਦੀ ਸਲਾਹ ਦਿੱਤੀ ਗਈ।  

© 2016 News Track Live - ALL RIGHTS RESERVED