ਮੋਦੀ ਦੇ ਕਿਸਾਨ ਹਿਤੈਸ਼ੀ ਫੈਸਲੇ ਦੀ ਭਾਜਪਾ ਆਗੂਆਂ ਨੇ ਕੀਤੀ ਪ੍ਰਸ਼ੰਸ਼ਾ

Jul 05 2018 02:29 PM
ਮੋਦੀ ਦੇ ਕਿਸਾਨ ਹਿਤੈਸ਼ੀ ਫੈਸਲੇ ਦੀ ਭਾਜਪਾ ਆਗੂਆਂ ਨੇ ਕੀਤੀ ਪ੍ਰਸ਼ੰਸ਼ਾ


ਜਲੰਧਰ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਮੇਸ਼ ਸ਼ਰਮਾ, ਸੂਬਾ ਸਕੱਤਰ ਰਾਕੇਸ਼ ਰਾਠੌਰ, ਸੂਬਾ ਉਪ ਪ੍ਰਧਾਨ ਮੋਹਿੰਦਰ ਭਗਤ ਅਤੇ ਹੰਸ ਰਾਜ ਹੰਸ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਨੇ ਸਾਂਝੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਰੀਫ ਦੀਆਂ ਫਸਲਾਂ ਦੇ ਘੱਟੋ-ਘੱਟ ਕੀਮਤਾਂ ਦੇ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਕਿਸਾਨ ਹਿੱਤ ਵਿਚ ਲਏ ਗਏ ਫੈਸਲੇ 'ਤੇ ਵਧਾਈ ਦਿੰਦੇ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਕਿਸਾਨਾਂ ਲਈ ਖਰੀਫ ਦੀ ਫਸਲ ਦੇ ਘੱਟੋ-ਘੱਟ ਕੀਮਤਾਂ 'ਚ ਵਾਧੇ ਦਾ ਐਲਾਨ ਮਹੱਤਵਪੂਰਨ ਫੈਸਲਾ ਹੈ। ਖਰੀਫ ਫਸਲ ਦੇ ਘੱਟੋ-ਘੱਟ ਕੀਮਤ ਵਿਚ ਵਾਧੇ ਕਰਨ ਨਾਲ ਦੇਸ਼ ਦੇ 12 ਕਰੋੜ ਕਿਸਾਨਾਂ ਨੂੰ ਲਾਭ ਪਹੁੰਚੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਅਤੇ ਬਾਜ਼ਾਰ ਦਾ ਭਾਅ ਵੀ ਨਹੀਂ ਵਧਣ ਦਿੱਤਾ ਜਾਵੇਗਾ ਅਤੇ ਦੇਸ਼ ਵਿਚ ਕਿਸਾਨਾਂ ਦੀ ਆਮਦਨੀ ਵਧਣ ਨਾਲ ਉਨ•ਾਂ ਦੀ ਮਾਲੀ ਹਾਲਤ ਵਿਚ ਵੀ ਸੁਧਾਰ ਆਵੇਗਾ। 
ਮਾਲੀ ਹਾਲਤ ਵਿਚ ਸੁਧਾਰ ਆਉਣ ਨਾਲ ਉਹ ਕਰਜ਼ਾ ਘੱਟ ਲੈਣਗੇ ਅਤੇ ਕਰਜ਼ਾ ਘੱਟ ਲੈਣ ਨਾਲ ਆਮਦਨੀ ਵਧੇਗੀ। ਜਿਸ ਨਾਲ ਉਹ ਖੇਤੀ ਦੇ ਉਨਤ ਸਾਧਨ ਖਰੀਦ ਸਕਣਗੇ। ਉਨਤ ਸਾਧਨ ਨਾਲ ਫਸਲ ਲਾਗਤ ਘੱਟ ਹੋਵੇਗੀ ਅਤੇ ਫਿਰ ਲਾਭ ਵੀ ਵਧੇਗਾ। ਜਿਸ ਨਾਲ ਦੇਸ਼ 'ਚ ਕਿਸਾਨਾਂ ਦੀ ਆਤਮਹੱਤਿਆ ਵੀ ਰੁਕੇਗੀ। ਝੋਨੇ ਦੀ ਕੀਮਤ ਵਿਚ 200 ਰੁਪਏ ਅਤੇ ਮੂੰਗ ਵਿਚ 1400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਨੇ ਦਿਖਾ ਦਿੱਤਾ ਹੈ ਕਿ ਦੇਸ਼ ਵਿਚ ਭਾਜਪਾ ਹੀ ਕਿਸਾਨ ਹਿਤੈਸ਼ੀ ਪਾਰਟੀ ਹੈ।

© 2016 News Track Live - ALL RIGHTS RESERVED