ਮਾਨਸੂਨ ਦੀ ਪਹਿਲੀ ਬਾਰਸ਼ ਨੇ ਸ਼ਹਿਰ ਨੂੰ ਕੀਤਾ ਪਾਣੀ -ਪਾਣੀ

Jun 29 2018 02:14 PM
ਮਾਨਸੂਨ ਦੀ ਪਹਿਲੀ ਬਾਰਸ਼ ਨੇ ਸ਼ਹਿਰ ਨੂੰ ਕੀਤਾ ਪਾਣੀ -ਪਾਣੀ


ਹੁਸ਼ਿਆਰਪੁਰ
ਸ਼ਹਿਰ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਹੋਣ ਕਾਰਨ ਜਗ•ਾ-ਜਗ•ਾ ਪਾਣੀ ਇਕੱਠਾ ਹੋ ਗਿਆ। ਵੀਰਵਾਰ ਸਵੇਰੇ ਤੋਂ ਪੈ ਰਹੇ ਮੀਂਹ ਕਾਰਨ ਨਗਰ 'ਚ ਸਧਾਰਨ ਜੀਵਨ ਲਗਭਗ ਠੱਪ ਹੋ ਗਿਆ। ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ), ਜੱਸਾ ਸਿੰਘ ਆਹਲੁਵਾਲੀਆ ਚੌਕ, ਮਾਡਲ ਟਾਊਨ ਚੌਕ, ਸ਼ਿਮਲਾ ਪਹਾੜੀ ਚੌਕ, ਸੈਸ਼ਨ ਚੌਕ, ਬਾਲ ਕ੍ਰਿਸ਼ਣ ਚੌਕ, ਰੇਲਵੇ ਰੋਡ, ਕੋਤਵਾਲੀ ਬਾਜ਼ਾਰ, ਚੰਡੀਗੜ• ਰੋਡ, ਫਗਵਾੜਾ ਰੋਡ, ਡੀ. ਸੀ. ਰੋਡ, ਬਸੰਤ ਵਿਹਾਰ, ਨਿਊ ਟੈਗੋਰ ਨਗਰ, ਮਾਡਲ ਟਾਊਨ, ਨਵੀਂ ਆਬਾਦੀ ਤੇ ਜਲੰਧਰ ਰੋਡ ਸਮੇਤ ਹੋਰ ਵੀ ਕਈ ਇਲਾਕਿਆਂ 'ਚ ਭਾਰੀ ਮਾਤਰਾ 'ਚ ਪਾਣੀ ਇੱਕਠਾ ਰਿਹਾ।
ਜਲੰਧਰ ਰੋਡ, ਬੱਸ ਸਟੈਂਡ ਰੋਡ, ਕਾਲਜ ਰੋਡ 'ਤੇ ਤੇਜ਼ੀ ਨਾਲ ਵਹਿ ਰਹੇ ਪਾਣੀ ਦੇ ਚੱਲਦੇ ਇਹ ਬਾਜ਼ਾਰ ਨਦੀਆਂ ਵਾਂਗ ਦਿੱਖ ਪੇਸ਼ ਕਰ ਰਹੇ ਸਨ। ਕਈ ਇਲਾਕਿਆਂ ਦੇ ਘਰਾਂ ਅਤੇ ਦੁਕਾਨਾਂ 'ਚ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਪ੍ਰਮੁੱਖ ਸਮਾਜ ਸੇਵੀ ਅਤੇ ਕਈ ਐੱਨ. ਜੀ. ਓ. ਸੰਸਥਾਵਾਂ ਨਾਲ ਜੁੜੇ ਯੋਗੇਸ਼ ਚੰਦਰ, ਬੰਸੀ ਲਾਲ ਭਾਟੀਆ, ਸੁਧੀਰ ਸ਼ਰਮਾ, ਚੇਤਨ ਸ਼ਰਮਾ, ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ 'ਚ ਵਾਰ-ਵਾਰ ਇਸ ਗੱਲ ਦੀ ਗੁਹਾਰ ਲਗਾਈ ਜਾਂਦੀ ਹੈ ਕਿ ਬਾਲ ਕ੍ਰਿਸ਼ਨ ਰੋਡ 'ਤੇ ਜਲ ਨਿਕਾਸ ਦੀ ਸੁਚਾਰੂ ਵਿਵਸਥਾ ਕੀਤੀ ਜਾਵੇ ਪਰ ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੁੱਝ ਹੋਰ ਮੁਹੱਲਿਆਂ ਅਤੇ ਬਾਜ਼ਾਰਾਂ 'ਚ ਵੀ ਦੁਕਾਨਾਂ-ਘਰਾਂ 'ਚ ਪਾਣੀ ਦਾਖਲ ਹੋਇਆ।
 

© 2016 News Track Live - ALL RIGHTS RESERVED