ਪੁਲੀਸ ਨੇ ਸ਼ਰਾਬ ਦੀਆਂ 96 ਬੋਤਲਾਂ ਕੀਤੀਆਂ ਬਰਾਮਦ

Jun 28 2018 03:16 PM
ਪੁਲੀਸ ਨੇ ਸ਼ਰਾਬ ਦੀਆਂ 96 ਬੋਤਲਾਂ ਕੀਤੀਆਂ ਬਰਾਮਦ


ਹੁਸ਼ਿਆਰਪੁਰ
ਟਾਂਡਾ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਬਗਿਆੜੀ 'ਚ ਛਾਪੇਮਾਰੀ ਕਰਕੇ ਇਕ ਘਰ 'ਚੋਂ ਅਰੁਣਾਚਲ ਪ੍ਰਦੇਸ਼ ਵਿਕਰੀ ਵਾਲੀ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਨਜਾਇਜ਼ ਤਰੀਕੇ ਨਾਲ ਸ਼ਰਾਬ ਰੱਖਣ ਵਾਲਾ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ। ਟਾਂਡਾ ਪੁਲਸ ਨੇ ਸ਼ਰਾਬ ਰੱਖਣ ਵਾਲੇ ਦੋਸ਼ੀ ਸੈਮੁਅਲ ਮਸੀਹ ਪੁੱਤਰ ਜਸਵੀਰ ਉਰਫ ਛੋਟੂ ਦੇ ਖਿਲਾਫ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਉਕਤ ਦੋਸ਼ੀ ਹੋਰਨਾਂ ਸੂਬਿਆਂ 'ਚ ਵਿਕਣ ਵਾਲੀ ਸ਼ਰਾਬ ਨੂੰ ਇਲਾਕੇ 'ਚ ਨਜਾਇਜ਼ ਤਰੀਕੇ ਨਾਲ ਵੇਚਦਾ ਹੈ। ਸੂਚਨਾ ਦੇ ਆਧਾਰ 'ਤੇ ਰੋਡ ਕਾਂਸਟੇਬਲ ਗੁਰਮੀਤ ਸਿੰਘ ਅਤੇ ਪਰਮਜੀਤ ਸਿੰਘ ਦੀ ਟੀਮ ਨੇ ਮੌਕੇ 'ਤੇ ਰੇਡ ਕਰਕੇ ਇਹ ਬਰਾਮਦਗੀ ਕੀਤੀ ਹੈ। ਉਨ•ਾਂ ਨੇ ਦੱਸਿਆ ਕਿ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। 

© 2016 News Track Live - ALL RIGHTS RESERVED