ਜਿਲਾ ਪ੍ਰਸ਼ਾਸ਼ਨ ਨੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ਼ ਡੰਡਾ ਚੁਕਿਆ

Jun 13 2018 03:31 PM
ਜਿਲਾ ਪ੍ਰਸ਼ਾਸ਼ਨ ਨੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ਼ ਡੰਡਾ ਚੁਕਿਆ


ਲੁਧਿਆਣਾ 
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਪ੍ਰਸਾਸ਼ਨ ਨੇ ਕਥਿਤ ਤੌਰ 'ਤੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ਼ ਡੰਡਾ ਚੁੱਕ ਲਿਆ ਹੈ। ਅੱਜ ਤੜਕ ਸਵੇਰੇ ਕੀਤੀ ਗਈ ਕਾਰਵਾਈ 'ਚ ਕਈ ਫ਼ਲਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਮ 'ਚ ਉਨ•ਾਂ ਤੋਂ ਇਲਾਵਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਪੂਨਮ ਪ੍ਰੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਕਨੂੰ ਗਰਗ, ਜ਼ਿਲਾ ਸਿਹਤ ਅਫ਼ਸਰ ਾਦੇਸ਼ ਕੰਗ, ਯੋਗੇਸ਼ ਗੋਇਲ ਤੇ ਰੋਬਿਨ ਕੁਮਾਰ ਸ਼ਾਮਲ ਸਨ। ਇਸ ਟੀਮ ਨੇ ਜਲੰਧਰ ਬਾਈਪਾਸ ਸਥਿਤ ਸਬਜ਼ੀ ਮੰਡੀ 'ਚੋਂ ਕਈ ਫ਼ਲਾਂ ਅਤੇ ਸਾਫ਼ਟ ਡਰਿੰਕਸ ਦੇ ਨਮੂਨੇ ਲਏ। ਇਹ ਨਮੂਨੇ ਜਾਂਚ ਲਈ ਖਰੜ ਸਥਿਤ ਪੰਜਾਬ ਸਰਕਾਰ ਦੀ ਲੈਬਾਰਟਰੀ ਵਿਖੇ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ 'ਤੇ ਕੈਮੀਕਲਾਂ ਨਾਲ ਫ਼ਲ ਪਕਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਲੁਧਿਆਣਾ 'ਚ ਫ਼ਲਾਂ ਨੂੰ ਕੈਮੀਕਲਾਂ ਨਾਲ ਪਕਾਉਣ ਦਾ ਗੋਰਖ਼ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ। ਅਜਿਹੀਆਂ ਰੇਡਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

© 2016 News Track Live - ALL RIGHTS RESERVED