ਫੂਡ ਸੇਫਟੀ ਵਿੰਗ ਨੇ ਆਟਾ ਮਿੱਲਾਂ ਅਤੇ ਆਟਾ ਚੱਕੀਆਂ ਦੀ ਅਚਨਚੇਤ ਚੈਕਿੰਗ ਕਰ ਕੇ ਭਰੇ ਸੈਂਪਲ

Sep 22 2018 02:39 PM
ਫੂਡ ਸੇਫਟੀ ਵਿੰਗ  ਨੇ ਆਟਾ ਮਿੱਲਾਂ ਅਤੇ ਆਟਾ ਚੱਕੀਆਂ ਦੀ ਅਚਨਚੇਤ ਚੈਕਿੰਗ ਕਰ ਕੇ ਭਰੇ ਸੈਂਪਲ


ਪਠਾਨਕੋਟ, “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀ ਕਾਹਨ ਸਿੰਘ ਪੰਨੂ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮਿਲਾਵਟ ਖੋਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਸਿਹਤ ਵਿਭਾਗ ਪਠਾਨਕੋਟ ਦੇ ਫੂਡ ਸੇਫਟੀ ਵਿੰਗ ਵੱਲੋਂ ਪਠਾਨਕੋਟ ਸਹਿਰ ਵਿੱਚ ਪੈਂਦੀਆਂ ਵੱਖ ਵੱਖ ਆਟਾ ਮਿੱਲਾਂ ਦੀ ਚੈਕਿੰਗ ਕੀਤੀ ਗਈ। 
ਸਿਹਤ ਵਿਭਾਗ ਪਠਾਨਕੋਟ ਫੂਡ ਸੇਫਟੀ ਵਿੰਗ  ਵੱਲੋਂ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿੱਚ ਸਭ ਤੋਂ ਪਹਿਲਾ ਸਾਧੂ ਰਾਮ ਆਟਾ ਮਿਲ ਢਾਂਗੂ ਰੋਡ ਪਠਾਨਕੋਟ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਟੀਮ ਅਧਿਕਾਰੀਆਂ ਨੇ ਕਣਕ ਦੀਆਂ ਬੋਰੀਆਂ ਨੂੰ ਖੁਲਵਾ ਕੇ ਕਣਕ ਦੀ ਗੁਣਵੱਤਾ ਦੀ  ਚੈਕਿੰਗ ਕੀਤੀ। ਮੁਢਲੀ ਜਾਂਚ ਦੋਰਾਨ ਕਣਕ ਦੀ ਹਾਲਤ ਠੀਕ ਪਾਈ ਗਈ ਇਸ ਮੋਕੇ ਤੇ ਟੀਮ ਨੇ ਕਣਕ ਅਤੇ ਆਟੇ ਦੇ ਸੈਂਪਲ ਲਏ। 
ਇਸ ਤੋਂ ਬਾਅਦ ਟੀਮ ਢਾਂਗੂ ਰੋਡ ਸਥਿਤ ਜੰਗਵੀਰ (ਠਾਕੁਰ )ਆਟਾ ਚੱਕੀ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੋਰਾਨ ਕੋਈ ਵੀ ਸੱਕੀ ਸਮਾਨ ਨਹੀਂ ਪਾਇਆ ਗਿਆ। ਚੈਕਿੰਗ ਦੋਰਾਨ ਕਣਕ ਅਤੇ ਮੱਕੀ ਠੀਕ ਹਾਲਤ ਵਿੱਚ ਪਾਏ ਗਏ ਵਿਭਾਗ ਵੱਲੋਂ ਕਣਕ ਦੇ ਆਟੇ ਅਤੇ ਮੱਕੀ ਦੇ ਆਟੇ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਟੀਮ ਵੱਲੋਂ ਸਿਵ ਸਕਤੀ ਆਟਾ ਮਿਲ ਸਰਨਾ ਦੀ ਚੈਕਿੰਗ ਕੀਤੀ ਗਈ। ਇਸ ਮਿੱਲ ਵਿੱਚ ਹਲਦੀ ਦੀ ਪਿਸਾਈ ਅਤੇ ਤੇਲ ਲਈ ਕੋਹਲੂ ਵੀ ਲੱਗਾ ਹੋਇਆ ਸੀ। ਇਸ ਮੋਕੇ ਤੇ ਵਿਭਾਗੀ ਟੀਮ ਵੱਲੋਂ ਕਣਕ ਦੇ ਆਟੇ ਅਤੇ ਹਲਦੀ ਦਾ ਸੈਂਪਲ ਲਿਆ ਗਿਆ। 
ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਟੀਮ ਵੱਲੋਂ ਵੱਖ ਵੱਖ ਆਟਾ ਚੱਕੀਆਂ ਅਤੇ ਆਟਾ ਮਿੱਲਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਸੈਂਪਲ ਵੀ ਲਏ ਗਏ ਹਨ। ਉਨ•ਾਂ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਦੇ ਲਈ ਫੂਡ ਲੈਬਾਰਟਰੀ ਖਰੜ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜੇਕਰ ਕੇਈ ਵੀ ਵਿਅਕਤੀ ਮਿਲਾਵਟ ਕਰਦਾ ਜਾਂ ਘਟੀਆਂ ਕਿਸਮ ਦਾ ਸਮਾਨ ਵੇਚਦਾ ਫੜਿਆਂ ਗਿਆ ਤਾਂ ਵਿਭਾਗ ਵੱਲੋਂ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੋਕੇ ਤੇ ਉਨ•ਾਂ ਨਾਲ ਸਿਮਰਤ ਕੌਰ ਫੂਡ ਸੇਫਟੀ ਅਧਿਕਾਰੀ ਵੀ ਹਾਜ਼ਰ ਸਨ। 

© 2016 News Track Live - ALL RIGHTS RESERVED