ਮੁਢਲੀਆਂ ਸੁਵਿਧਾਵਾਂ ਤੋਂ ਵਾਝÎਾਂ ਸਿਵਲ ਹਸਪਤਾਲ ਹੁਸ਼ਿਆਰਪੁਰ

Jun 29 2018 02:14 PM
ਮੁਢਲੀਆਂ ਸੁਵਿਧਾਵਾਂ ਤੋਂ ਵਾਝÎਾਂ ਸਿਵਲ ਹਸਪਤਾਲ ਹੁਸ਼ਿਆਰਪੁਰ


ਹੁਸ਼ਿਆਰਪੁਰ
ਸਰਕਾਰ ਵੱਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਮੇਂ-ਸਮੇਂ 'ਤੇ ਆਪਣੀ ਵਚਨਬੱਧਤਾ ਦੁਹਰਾਈ ਜਾਂਦੀ ਹੈ ਤਾਂ ਕਿ ਲੋਕਾਂ ਦਾ ਘੱਟ ਪੈਸਿਆਂ 'ਚ ਸਹੀ ਇਲਾਜ ਹੋ ਸਕੇ। ਪਰ ਇਸਦੇ ਉਲਟ ਜ਼ਿਲੇ ਦੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਹਾਲਤ ਐਨੀ ਮਾੜੀ ਹੈ ਕਿ ਮਰੀਜ਼ਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਹਸਪਤਾਲ ਦੇ ਅੰਦਰ ਜਾਣ ਤੋਂ ਪਹਿਲਾਂ ਬਰਸਾਤਾਂ ਦੇ ਦਿਨਾਂ 'ਚ ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਦਾਖ਼ਲੇ ਸਮੇਂ ਹੀ ਇਸ ਦੇ ਹਾਲਾਤਾਂ ਬਾਰੇ ਪਤਾ ਲੱਗ ਜਾਂਦਾ ਹੈ। ਮੁੱਖ ਗੇਟ 'ਤੇ ਐਨਾ ਪਾਣੀ ਖੜ•ਾ ਹੋ ਜਾਂਦਾ ਹੈ ਕਿ ਲੋਕਾਂ ਨੂੰ ਹਸਪਤਾਲ ਦੇ ਅੰਦਰ ਤੇ ਬਾਹਰ ਜਾਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦਕਿ ਮੈਡੀਸਨ ਦੀਆਂ ਦੁਕਾਨਾਂ ਹਸਪਤਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਹਨ ਅਤੇ ਦਵਾਈਆਂ ਲੈਣ ਲਈ ਮਰੀਜ਼ਾਂ ਤੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਥੇ ਹੀ ਬੱਸ ਨਹੀਂ ਜਦੋਂ ਹਸਪਤਾਲ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਹੱਡੀਆਂ ਦੇ ਵਾਰਡ ਦੇ ਹਾਲਾਤ ਦੇਖ ਕੇ ਇਕ ਵਾਰ ਅਜਿਹਾ ਲੱਗਦਾ ਹੈ ਕਿ ਇਹ ਹਸਪਤਾਲ ਦਾ ਵਾਰਡ ਨਹੀਂ ਕੋਈ ਸਵਿਮਿੰਗ ਪੂਲ ਹੋਵੇ। ਹੱਡੀਆਂ ਵਾਲੇ ਵਾਰਡ 'ਚ ਜਿਥੇ ਕਾਫੀ ਮਰੀਜ਼ ਦਾਖ਼ਲ ਹਨ, ਉਨ•ਾਂ ਦੇ ਕਮਰਿਆਂ 'ਚ ਬੈੱਡਾਂ ਹੇਠ ਬਾਰਿਸ਼ ਦਾ ਪਾਣੀ ਇਸ ਤਰ•ਾਂ ਘੁੰਮ ਰਿਹਾ ਹੈ ਕਿ ਮਰੀਜ਼ਾਂ ਲਈ ਹੇਠਾਂ ਪੈਰ ਰੱਖਣਾ ਵੀ ਮੁਸ਼ਕਲ ਹੋਇਆ ਪਿਆ ਹੈ। ਮਰੀਜ਼ਾਂ ਨੂੰ ਠੀਕ ਕਰਨ ਵਾਲਾ ਇਹ ਹਸਪਤਾਲ ਖੁਦ ਹੀ ਬੀਮਾਰੀਆਂ ਵੰਡ ਰਿਹਾ ਹੈ। ਜਿਥੋਂ ਲੋਕ ਠੀਕ ਹੋਣ ਦੀ ਬਜਾਏ ਹੋਰ ਵੀ ਬੀਮਾਰ ਹੋ ਕੇ ਨਿੱਕਲਦੇ ਹਨ। 
ਕਈ ਮਰੀਜ਼ ਤੇ ਉਨ•ਾਂ ਦੇ ਨਾਲ ਆਏ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੱਡੀਆਂ ਦੇ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀਆਂ ਜ਼ਿਆਦਾਤਰ ਲੱਤਾਂ ਜਾਂ ਬਾਹਾਂ ਦੀਆਂ ਹੱਡੀਆਂ ਪਹਿਲਾਂ ਹੀ ਟੁੱਟੀਆਂ ਹੁੰਦੀਆਂ ਹਨ ਤੇ ਅਜਿਹੇ ਹਲਾਤਾਂ 'ਚ ਫਿਸਲ ਕੇ ਡਿੱਗ ਜਾਣ ਦਾ ਹੋਰ ਵੀ ਡਰ ਬਣ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਡੇ ਲਈ ਤਾਂ ਇਥੇ ਖੜ•ੇ ਹੋਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪਰ ਕੋਈ ਵੀ ਸਾਡੀ ਸਾਰ ਨਹੀਂ ਲੈ ਰਿਹਾ। ਉਹ ਦੁਖੀ ਮਨ ਨਾਲ ਸਰਕਾਰ ਤੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਕੋਸ ਰਹੇ ਸਨ।
ਜਦੋਂ ਹਸਪਤਾਲ ਦੇ ਕਮਰਿਆਂ ਅੰਦਰ ਘੁੰਮ ਰਹੇ ਮੀਂਹ ਦੇ ਪਾਣੀ ਸਬੰਧੀ ਸਿਵਲ ਸਰਜਨ ਡਾ. ਰੇਣੂ ਸੂਦ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਇਹ ਮੇਰੇ ਧਿਆਨ ਵਿਚ ਨਹੀਂ ਹੈ, ਐੱਸ. ਐੱਮ. ਓ. ਨੇ ਮੈਨੂੰ ਜਾਣਕਾਰੀ ਨਹੀਂ ਦਿੱਤੀ। ਉਨ•ਾਂ ਕਿਹਾ ਕਿ ਮੈਂ ਹੁਣੇ ਐੱਸ. ਐੱਮ. ਓ. ਨਾਲ ਗੱਲ ਕਰਕੇ ਉਥੇ ਦੀ ਕੀ ਪੁਜ਼ੀਸ਼ਨ ਹੈ, ਇਸ ਸਮੱਸਿਆ ਦਾ ਹੱਲ ਕਰਵਾ ਦੇਵਾਂਗੇ।

© 2016 News Track Live - ALL RIGHTS RESERVED