ਭਾਰਤ ਵਿਕਾਸ ਪਰਿਸ਼ਦ ਲਗਾਏਗੀ ਵੱਖ ਵੱਖ ਸਕੂਲਾ ਤੇ ਕਾਲਜਾ ਵਿੱਚ 1000 ਬੂਟੇ

Jun 14 2018 02:38 PM
ਭਾਰਤ ਵਿਕਾਸ ਪਰਿਸ਼ਦ ਲਗਾਏਗੀ ਵੱਖ ਵੱਖ ਸਕੂਲਾ ਤੇ ਕਾਲਜਾ ਵਿੱਚ 1000 ਬੂਟੇ


ਪਠਾਨਕੋਟ 
ਭਾਰਤ ਵਿਕਾਸ ਪਰਿਸ਼ਦ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਸੰਤੋਸ਼ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੈਟਰਨ ਲਲਿਤ ਮਹਾਜਨ ਸਟੇਟ ਮੁੱਖ ਸਕੱਤਰ ਤੇ ਮੋਹਨ ਲਾਲ ਸ਼ਰਮਾ ਵਿਸ਼ੇਸ ਰੂਪ ਵਿੱਚ ਪੁੱਜੇ। ਸੰਸਥਾ ਦੇ ਪ੍ਰਧਾਨ ਸੰਤੋਸ ਮਹਾਜਨ ਨੇ ਕਿਹਾ ਕਿ ਪਰਿਸ਼ਦ ਦਾ ਮੁੱਖ ਉਦੇਸ਼ ਸਮਾਜ ਦੀ ਵਿਕਾਸ ਕਰਨਾ ਹੈ। ਅੱਜ ਜੋ ਕੁਦਰਤੀ ਅਸੰਤੁਲਨ ਹੋ ਰਿਹਾ ਹੈ ਉਹ ਦਰੱਖਤਾ ਦੀ ਲਗਾਤਾਰ ਕਟਾਈ ਕਾਰਨ ਹੈ। ਪਰਿਸ਼ਦ ਪਠਾਨਕੋਟ ਨੂੰ ਹਰਾ ਭਰਾ ਬਣਾਉਣ ਲਈ ਦ੍ਰਿੜ ਸਕਲਪਿਤ ਹੈ। ਇਸੇ ਕੜੀ ਤੇ ਤਹਿਤ 1000 ਬੂਟੇ ਵੱਖ ਵੱਖ ਸਕੂਲਾ ਤੇ ਕਾਲਜਾ ਵਿੱਚ ਲਗਾਏ ਜਾਣਗੇ। ਸਾਨੂੰ ਸਭ ਤੋਂ ਵਾਤਾਵਰਨ ਨੂੰ ਸਾਫ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ। ਸੂਬਾ ਮੁੱਖ ਸਕੱਤਰ ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਪਰਿਸ਼ਦ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਤਹਿਤ 21 ਜੂਨ ਨੂੰ ਸਥਾਨੀ ਰੈਨ ਬਸੇਰਾ ਵਿੱਚ ਸਿਵਿਰ ਦਾ ਆਯੋਜਨ ਕਰੇਗੀ ਜਿਸ ਵਿੱਚ ਪਰਿਸ਼ਦ ਦੇ ਇਲਾਵਾ ਪਠਾਨਕੋਟ ਦੇ ਨਾਗਰਿਕ ਵੀ ਭਾਗ ਲੈਣਗੇ। ਰਾਜੇਸ਼ ਸ਼ਰਮਾ, ਬ੍ਰਿਜ ਭੂਸ਼ਨ ਸ਼ਰਮਾ, ਵਿਪਨ ਅਰੋੜਾ ਨੇ ਸੰਪਰਕ ਅਭਿਆਨ ਵਧਾਉਣ ਦਾ ਆਹਵਾਨ ਕੀਤਾ ਅਤੇ ਬੀਆਰ ਗੁਪਤਾ ਨੇ ਸਾਇਹੀ ਅੰਦਾਜ ਵਿੱਚ ਕਵਿਤਾ ਪੇਸ਼ ਕਰਕੇ ਕੰਮਾ ਤੇ ਚਾਨਣਾ ਪਾਇਆ। ਇਸ ਮੌਕੇ ਮੁੱਖ ਮਹਿਮਾਨ ਲਲਿਤ ਮਹਾਜਨ ਨੇ ਪਰਿਸ਼ਦ ਦੇ ਕੰਮਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪਰਿਸ਼ਦ ਵਧੀਆ ਕੰਮ ਕਰ ਰਹੀ ਹੈ। ਇਸ ਮੌਕੇ ਅਸ਼ੋਕ, ਅਵਤਾਰ ਅਬਰੋਲ, ਕੁਲਦੀਪ ਗੋਸਵਾਮੀ, ਸੁਰਿੰਦਰ ਮਿੱਤਲ, ਅਸ਼ੋਕ ਮਹਾਜਨ, ਰਵੀ ਸ਼ਰਮਾ, ਜੁਗਲ ਕਿਸ਼ੋਰ, ਮਨੂੰ ਸ਼ਰਮਾ, ਰਾਜੇਸ਼ ਸ਼ਰਮਾ, ਵੀ ਸ਼ਾਮਲ ਸਨ। 

© 2016 News Track Live - ALL RIGHTS RESERVED