ਮੈਡੀਕਲਾਂ ਸਟੋਰਾਂ ਦੀ ਅਚਨਚੇਤ ਚੈਕਿੰਗ ਨਾਲ ਮਚੀ ਅਫੜਾ-ਦਫੜੀ

Jun 15 2018 02:41 PM
ਮੈਡੀਕਲਾਂ ਸਟੋਰਾਂ ਦੀ ਅਚਨਚੇਤ ਚੈਕਿੰਗ ਨਾਲ ਮਚੀ ਅਫੜਾ-ਦਫੜੀ


ਗੁਰਦਾਸਪੁਰ
ਸ਼ਹਿਰ ਧਾਰੀਵਾਲ ਦੇ ਮੈਡੀਕਲ ਸਟੋਰਾਂ ਵਿਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ  'ਤੇ ਮੈਡੀਕਲਾਂ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ  ਦੌਰਾਨ ਸਿਹਤ ਵਿਭਾਗ ਗੁਰਦਾਸਪੁਰ ਦੇ ਡਰੱਗ ਇੰਸਪੈਕਟਰ ਰਵਨੀਕ ਸਿੰਘ, ਨਾਇਬ ਤਹਿਸੀਲਦਾਰ ਧਾਰੀਵਾਲ ਨਿਰਮਲ ਸਿੰਘ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਸਾਂਝੇ ਤੌਰ 'ਤੇ ਸਥਾਨਕ ਸ਼ਹਿਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਕੇ ਸ਼ੱਕੀ ਦਵਾਈਆਂ ਦੇ ਸੈਂਪਲ ਲਏ ਗਏ ਅਤੇ ਸਿਹਤ ਵਿਭਾਗ ਵੱਲੋਂ ਇਸ ਚੈਕਿੰਗ ਦੀਆਂ ਤਸਵੀਰਾਂ ਆਨ-ਲਾਈਨ ਸੋਸ਼ਲ ਮੀਡੀਆ 'ਤੇ ਵੀ ਭੇਜੀਆ ਗਈਆਂ। ਇਸ ਸਬੰਧੀ ਡਰੱਗ ਇੰਸਪੈਕਟਰ ਰਵਨੀਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 'ਤੰਦਰੁਸਤ ਪੰਜਾਬ' ਤਹਿਤ ਚਲਾਈ ਮੁਹਿੰਮ ਤਹਿਤ ਇਹ ਚੈਕਿੰਗ ਕੀਤੀ ਗਈ ਹੈ ਅਤੇ ਮੈਡੀਕਲ ਸਟੋਰਾਂ ਤੋਂ ਕੁਝ ਸ਼ੱਕੀ ਦਵਾਈਆਂ ਦੇ ਸੈਂਪਲ ਵੀ ਲਏ ਗਏ ਹਨ।  ਜ਼ਿਨ•ਾਂ ਦੀ ਜਾਂਚ ਕਰਨ ਉਪਰੰਤ ਮੈਡੀਕਲ ਸਟੋਰ ਮਾਲਕਾਂ 'ਤੇ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਚੈਕਿੰਗ ਦੀ ਭਿਨਕ ਪੈਂਦਿਆਂ ਹੀ ਕਈ ਮੈਡੀਕਲ ਸਟੋਰ ਮਾਲਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਮੌਕੇ ਤੋਂ ਗਾਇਬ ਹੋ ਗਏ।   

© 2016 News Track Live - ALL RIGHTS RESERVED