ਸਿਵਲ ਸਰਜਨ ਪਠਾਨਕੋਟ ਨੇ ਦੋ ਅਲਟਰਾਸਾਉਂਡ ਸੈਂਟਰਾਂ ਦਾ ਕੀਤਾ ਅਚਣਚੇਤ ਦੌਰਾ

Jun 14 2018 02:33 PM
ਸਿਵਲ ਸਰਜਨ ਪਠਾਨਕੋਟ ਨੇ ਦੋ ਅਲਟਰਾਸਾਉਂਡ ਸੈਂਟਰਾਂ ਦਾ ਕੀਤਾ ਅਚਣਚੇਤ ਦੌਰਾ


ਪਠਾਨਕੋਟ 
ਸਿਵਲ ਸਰਜਨ ਕਮ ਜ਼ਿਲ•ਾ ਐਪਰੋਪ੍ਰੀਏਟ ਅਥਾਰਟੀ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਜ਼ਿਲ•ਾ ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਵਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਜ਼ਿਲ•ਾ ਪਠਾਨਕੋਟ ਦੇ ਦੋ ਅਲਟਰਾਸਾਉਂਡ ਸੈਂਟਰ “ਚੌਧਰੀ ਐਮ.ਆਰ.ਆਈ ਐਂਡ ਸਕੈਨ ਸੈਂਟਰ ਅਤੇ ਪਠਾਨਕੋਟ ਡਾਇਗਨੋਸਟਿਕ ਸੈਂਟਰ” ਦੀ ਅਚਣਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਇਹਨਾਂ ਸੈਂਟਰਾਂ ਦਾ ਪੀ.ਸੀ.ਪੀ.ਐਨ.ਡੀ.ਟੀ. ਨਾਲ ਸੰਬਧਤ ਸਾਰਾ ਰਿਕਾਡ ਠੀਕ ਪਾਇਆ ਗਿਆ। ਉਨਾਂ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਸਖਤੀ ਨਾਲ ਇੰਨ ਬਿਨ ਪਾਲਣਾ ਕੀਤੀ ਜਾਵੇ ਅਤੇ ਐਕਟ ਨਾਲ ਸੰਬਧਤ ਰਿਕਾਡ ਨੂੰ ਅਪਡੇਟ ਰੱਖਿਆ ਜਾਵੇ।ਉਹਨਾਂ ਰੇਡੀਓਲੋਜਿਸਟ ਨੂੰ ਜਿਲੇ• ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਸਖਤ ਹਦਾਇਤ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿੱਰੁਧ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹ ਡਾਕਟਰਾਂ ਵਲੋਂ ਦਿੱਤੀ ਗਈ ਰੈਫਰਲ ਸਲਿਪ ਤੇ ਉਸ ਡਾਕਟਰ ਦੀ ਮੋਹਰ ਦਾ ਹੋਣਾ ਯਕੀਨੀ ਬਣਾਉਣ।ਉਨਾਂ ਹਦਾਇਤ ਕੀਤੀ ਕਿ ਹਰ ਗਰਭਵਤੀ ਔਰਤ ਆਪਣੀ ਸਕੈਨ ਕਰਵਾਉਣ ਸਮੇਂ ਆਪਣਾ ਫੋਟੋ ਵਾਲਾ ਪਹਿਚਾਨ ਪੱਤਰ ਨਾਲ ਲੈਕੇ ਜਰੂਰ ਆਉਣ।ਉਨਾਂ ਕਿਹਾ ਕਿ ਜਿਲੇ• ਦੇ ਬਾਕੀ ਹੋਰ ਅਲਟਰਾਸਾਉਂਡ ਸੈਂਟਰਾਂ ਦੀ ਵੀ ਰੂਟੀਨ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਈ ਜਾਵੇ ਅਤੇ ਭਰੂਤ ਹੱਤਿਆ ਤੇ ਨਕੇਲ ਕੱਸੀ ਜਾ ਸਕੇ। ਇਸ ਮੌਕੇ ਚੈਕਿੰਗ ਦੌਰਾਨ ਜ਼ਿਲ•ਾ ਪੀ.ਸੀ.ਪੀ.ਐਨ.ਡੀ.ਟੀ. ਐਸੀਸਟੈਂਟ ਜਤਿਨ ਕੁਮਾਰ ਹਾਜ਼ਰ ਸਨ।

© 2016 News Track Live - ALL RIGHTS RESERVED