ਨਿਗਮ ਮੇਅਰ ਨੂੰ ਵੱਖ ਵੱਖ ਯੂਨੀਅਨਾਂ ਨੇ ਦਿੱਤਾ ਮੰਗ ਪੱਤਰ

Jun 27 2018 02:53 PM
ਨਿਗਮ ਮੇਅਰ ਨੂੰ ਵੱਖ ਵੱਖ ਯੂਨੀਅਨਾਂ ਨੇ ਦਿੱਤਾ ਮੰਗ ਪੱਤਰ


ਅੰਮ੍ਰਿਤਸਰ
ਨਿਗਮ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਤੋਂ ਨਿਗਮ ਕਰਮਚਾਰੀ ਖੁਦ ਦੁਖੀ ਤੇ ਪ੍ਰੇਸ਼ਾਨ ਹਨ, ਜਿਨ•ਾਂ 7 ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ 72 ਘੰਟਿਆਂ ਦਾ ਸਮਾਂ ਦਿੰਦਿਆਂ ਮੰਗ ਪੱਤਰ ਦਿੱਤਾ। ਵੱਖ-ਵੱਖ ਯੂਨੀਅਨਾਂ ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ, ਸਫਾਈ ਮਜ਼ਦੂਰ ਯੂਨੀਅਨ (ਏਟਕ), ਨਗਰ ਨਿਗਮ ਜਲ ਸਪਲਾਈ, ਟੈਕਨੀਕਲ ਯੂਨੀਅਨ, ਮਿਊਂਸੀਪਲ ਯੂਥ ਇੰਪਲਾਈਜ਼ ਫੈੱਡਰੇਸ਼ਨ ਤੇ ਆਟੋ ਵਰਕਸ਼ਾਪ ਯੂਨੀਅਨ ਦੇ ਅਹੁਦੇਦਾਰਾਂ ਨੇ ਮੇਅਰ ਨੂੰ ਮੰਗ ਪੱਤਰ ਦਿੱਤਾ।
ਆਗੂਆਂ ਵਿਨੋਦ ਬਿੱਟਾ, ਅਮਰ ਸਿੰਘ, ਆਸ਼ੂ ਨਾਹਰ ਤੇ ਕਰਮਜੀਤ ਸਿੰਘ ਕੇ. ਪੀ. ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਸਾਰੇ ਮੁਲਾਜ਼ਮਾਂ ਨੂੰ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖਾਹ ਜਾਰੀ ਕੀਤੀ ਜਾਵੇ। ਮੁਲਾਜ਼ਮਾਂ ਦੇ ਖਾਤੇ 'ਚ ਪੀ. ਐੱਫ. ਜਮ•ਾ ਕਰਵਾ ਕੇ ਖਾਤੇ ਦੀਆਂ ਕਾਪੀਆਂ ਅਪਡੇਟ ਕੀਤੀਆਂ ਜਾਣ, ਸੈਨੇਟਰੀ ਸਟਾਫ ਨੂੰ ਦਫਤਰੀ ਸਟਾਫ ਦੀ ਤਰ•ਾਂ ਸ਼ਨੀਵਾਰ, ਐਤਵਾਰ ਤੇ ਗਜ਼ਟਿਡ ਛੁੱਟੀਆਂ ਦਿੱਤੀਆਂ ਜਾਣ, ਮੁਲਾਜ਼ਮਾਂ ਨੂੰ ਡੀ. ਏ. ਦਾ ਬਕਾਇਆ ਤੇ ਹੋਰ ਬਕਾਏ ਜਾਰੀ ਕੀਤੇ ਜਾਣ, ਦਰਜਾ-4 ਕਰਮਚਾਰੀਆਂ ਤੋਂ ਨਿਗਮ ਦੀ ਹੱਦ ਤੋਂ ਬਾਹਰ ਕੰਮ ਨਾ ਕਰਵਾਇਆ ਜਾਵੇ, ਨਿਗਮ ਕਰਮਚਾਰੀਆਂ ਨੂੰ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਨਹੀਂ, ਸਿਰਫ ਕੌਂਸਲਰ ਜ਼ਰੀਏ ਹੀ ਕੰਮ ਲਿਆ ਜਾਵੇ, ਸਫਾਈ ਸੇਵਕਾਂ ਤੋਂ ਨਗਰ ਨਿਗਮ ਦਫਤਰਾਂ ਤੋਂ ਇਲਾਵਾ ਕਿਸੇ ਹੋਰ ਸਰਕਾਰੀ ਇਮਾਰਤਾਂ ਦੀ ਸਫਾਈ ਨਾ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਜੇਕਰ ਯੂਨੀਅਨ ਵੱਲੋਂ ਮੰਨੀਆਂ ਮੰਗਾਂ ਨੂੰ 72 ਘੰਟਿਆਂ 'ਚ ਨਾ ਮੰਨਿਆ ਗਿਆ ਤਾਂ ਮੁਲਾਜ਼ਮ ਕੰਮਕਾਜ ਠੱਪ ਕਰ ਕੇ ਹੜਤਾਲ ਕਰਨਗੇ। ਬੈਠਕ ਦੌਰਾਨ ਵਿਜੇ ਗਿੱਲ, ਮਨਿੰਦਰਪਾਲ ਸਿੰਘ ਬਾਬਾ, ਸੁਰਿੰਦਰ ਟੋਨਾ, ਸਤਨਾਮ ਸਿੰਘ, ਕੇਵਲ ਕ੍ਰਿਸ਼ਨ, ਅਮਰਜੀਤ ਪੇੜਾ, ਨਿਰਭੈ ਸਿੰਘ, ਚੈਂਚਲ ਸਿੰਘ, ਸਾਹਿਲ ਮਲਹੋਤਰਾ, ਸਰਬਜੀਤ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ।
ਯੂਨੀਅਨ ਆਗੂਆਂ ਕੋਲੋਂ ਮੰਗ ਪੱਤਰ ਲੈਣ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰਵਾਸੀਆਂ ਦੀਆਂ ਸਹੂਲਤਾਂ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਕਸਰ ਨਾ ਛੱਡੀ ਜਾਵੇਗੀ, ਇਸ ਨੂੰ ਧਿਆਨ ਵਿਚ ਰੱਖਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਧਿਆਨ ਰੱਖਿਆ ਰੱਖਿਆ ਜਾਵੇਗਾ। 

© 2016 News Track Live - ALL RIGHTS RESERVED