ਵਿਅਕਤੀ ਕੋਲੋਂ 216 ਨਸ਼ੀਲੇ ਕੈਪਸੂਲ ਬਰਾਮਦ

Dec 08 2018 02:25 PM
ਵਿਅਕਤੀ ਕੋਲੋਂ 216 ਨਸ਼ੀਲੇ ਕੈਪਸੂਲ ਬਰਾਮਦ

ਡਮਟਾਲ

ਨਾਰਕੋਟਿਕਸ ਟੀਮ ਵਲੋਂ ਮੋਹਟਲੀ ਰੈਂਪ 'ਤੇ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ 216 ਨਸ਼ੀਲੇ ਕੈਪਸੂਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਨੂਰਪੁਰ ਸਾਹਿਲ ਅਰੋੜਾ ਨੇ ਦੱਸਿਆ ਕਿ ਨਾਰਕੋਟਿਕਸ ਟੀਮ ਦੇ ਹਵਾਲਦਾਰ ਇੰਦਰਜੀਤ ਅੱਜ ਆਪਣੀ ਟੀਮ ਦੇ ਨਾਲ ਮੋਹਟਲੀ ਰੈਂਪ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਤਾਂ ਮੋਹਟਲੀ ਵਲੋਂ ਇਕ ਵਿਅਕਤੀ ਪੈਦਲ ਆ ਰਿਹਾ ਸੀ | ਜਦੋਂ ਉਸ ਵਿਅਕਤੀ ਨੇ ਸਾਹਮਣੇ ਪੁਲਿਸ ਨੰੂ ਗਸ਼ਤ ਕਰਦੇ ਦੇਖਿਆ ਤਾਂ ਉਹ ਪਿੱਛੇ ਮੁੜ ਕੇ ਦੌੜਨ ਲੱਗਾ ਪੁਲਿਸ ਨੇ ਉਸ ਨੰੂ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 216 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ | ਫੜੇ ਗਏ ਵਿਅਕਤੀ ਦੀ ਪਹਿਚਾਣ ਟੋਨੀ ਪੁੱਤਰ ਮੋਹਨ ਲਾਲ ਨਿਵਾਸੀ ਲਾਮੀਨੀ ਦੇ ਰੂਪ ਵਜੋਂ ਹੋਈ ਹੈ | ਪੁਲਿਸ ਨੇ ਨਸ਼ੀਲੇ ਕੈਪਸੂਲ ਆਪਣੇ ਕਬਜ਼ੇ ਵਿਚ ਲੈ ਕੇ ਫੜੇ ਗਏ ਵਿਅਕਤੀ ਦੇ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ |

© 2016 News Track Live - ALL RIGHTS RESERVED