ਨਕਲੀ ਕੰਪਨੀ ਦੇ ਨਾਂÎ ਤੇ 6 ਲੱਖ ਰੁਪਏ ਦੀ ਹੇਰਾਫੇਰੀ

Jun 27 2018 02:27 PM
ਨਕਲੀ ਕੰਪਨੀ ਦੇ ਨਾਂÎ ਤੇ 6 ਲੱਖ ਰੁਪਏ ਦੀ ਹੇਰਾਫੇਰੀ


ਪਠਾਨਕੋਟ
ਦਵਾਈਆਂ ਦੀ ਕੰਪਨੀ ਦੇ ਨਾਂ ਤੇ 6 ਲੱਖ ਦੀ ਥੋਖਾਧੜੀ ਕਰਨ ਦੇ ਦੋਸ ਵਿੱਚ ਥਾਣਾ ਡਵੀਜਨ ਨੰਬਰ-2 ਦੀ ਪੁਲੀਸ ਨੇ ਚਾਰ ਲੋਕਾਂÎ ਖਿਲਾਫ ਧਾਰਾ 420 ਦਾ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਪ੍ਰਿਸ਼ ਮੈਨੀ ਪੁੱਤਰ ਸੁਰਿੰਦਰ ਕੁਮਾਰ ਮੈਨੀ ਵਾਸੀ ਨਵੀ ਅਬਾਦੀ, ਸੈਣਗੜ, ਪਠਾਨਕੋਟ ਨੇ ਸ਼ਿਕਾਇਕ ਦਿੱਤੀ ਕਿ 28 ਅਪਰੈਲ 2017 ਨੂੰ ਸਰਦ ਗੁਪਤਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਔਕਟੀਉ ਲਾਈਫ ਸਾਇੰਸ ਨਾਂ ਦੀ ਕੰਪਨੀ, ਜਿਸ ਦਾ ਹੈਡ ਦਫਤਰ ਹਰਿਦੁਆਰ ਵਿੱਚ ਹੈ। ਜੋ ਮਾਲਕ ਨੇ ਆਪਣੀ ਪਤਨੀ ਸੰਧਿਆ ਮਿਸ਼ਰਾ ਦੇ ਨਾ ਤੇ ਖੋਲੀ ਹੈ। ਇਹ ਕੰਪਨੀ ਮੈਨੂੰ ਦਵਾਈਆ ਵਿੱਚ 10 ਪ੍ਰਤੀਸ਼ਤ ਦਾ ਮਾਰਜਨ ਦੇ ਰਹੀ ਹੈ ਤੇ 3 ਲੱਖ ਰੁਪਏ ਦੀ ਮੰਗ ਕੀਤੀ ਹੈ। ਪ੍ਰਿਸ ਮੈਨੀ ਨੇ ਦੱਸਿਆ ਕਿ ਸਰਦ ਗੁਪਤਾ ਦੀ ਗੱਲਾਂ ਵਿੱਚ ਆ ਕੇ ਮੈਂ 3 ਲੱਖ ਰੁਪਏ ਦਾ ਚੈਕ ਦੇ ਦਿੱਤਾ। ਇਸ ਤੋਂ ਬਾਅਦ 28 ਜੂਨ 2017 ਨੂੰ ਸਰਦ ਗੁਪਤਾ ਨੇ ਦੱਸਿਆ ਕਿ ਕੰਪਨੀ ਦਾ ਦੂਸਰਾ ਪਾਰਟਨਰ ਵਿਜੇ ਮਿਸ਼ਰਾ ਅਤੇ ਮੈਨੇਜਰ ਆਇਆ ਹੈ ਜਿਨਾਂ ਦੀ ਗੱਲਾਂ ਵਿੱਚ ਆ ਕੇ ਮੈਂ ਡੇਢ ਲੱਖ ਰੁਪਏ ਨਕਦ ਤੇ ਡੇਢ ਲੱਖ ਦਾ ਚੈਕ ਦੇ ਦਿਤਾ। ਅਗਲੇ ਦਿਨ ਜਦੋਂ ਮੈ ਦਿੱਲੀ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਸਰਦ ਗੁਪਤਾ ਨੇ ਆਪਣੀ ਕੰਪਨੀ ਬੰਦ ਕਰ ਦਿੱਤੀ ਹੈ। ਉਥੇ ਸਰਦ ਗੁਪਤਾ ਤੇ ਉਸ ਦੀ ਪਤਨੀ ਸੁਮਿਤਰਾ ਗੁਪਤਾ ਨੇ ਮੈਨੂੰ ਕਿਹਾ ਕਿ ਤੁਹਾਡੇ ਪੈਸੇ ਜਲਦ ਵਾਪਸ ਕਰ ਦੇਵਾਂÎਗੇ। ਪਰ ਪੈਸੇ ਵਾਪਸ ਨਹੀਂ ਕੀਤੇ। ਇਸ ਸਬੰਧ ਵਿੱਚ ਥਾਣੇ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

© 2016 News Track Live - ALL RIGHTS RESERVED