ਮਾਮੂਨ ਕੈਂਟ ਵਿਖੇ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ

Jul 19 2018 02:48 PM
ਮਾਮੂਨ ਕੈਂਟ ਵਿਖੇ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ


ਪਠਾਨਕੋਟ
ਮਾਮੂਨ ਕੈਂਟ ਵਿਖੇ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਮੇਜਰ ਜਰਨਲ ਕੇ ਨਾਰਾਇਣ , ਜਨਰਲ ਅਫ਼ਸਰ ਕਮਾਡਿੰਗ ਗੁਰਜ ਡਿਵੀਜਨ ਦੀ ਪ੍ਰਧਾਨਗੀ ਵਿੱਚ ਅਤੇ 29 ਆਰ.ਟੀ. ਬਿਗ੍ਰੇਡ ਦੇ ਕਮਾਂਡਰ ਬਿਗ੍ਰੇਡਿਅਰ ਵਿਕਰਮ ਸਿੰਘ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਲੈਫਟੀਨੇਟ ਜਰਨਲ ਵਾਈ.ਵੀ.ਕੇ. ਮੋਹਨ ਐਸ.ਐਮ.ਵੀ.ਐਸ.ਐਮ. ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਮੁੱਖ ਮਹਿਮਾਨ ਵਜੋਂ ਸਾਮਲ ਹੋ ਕੇ ਸਮਾਰੋਹ ਦਾ ਸੁਭ ਅਰੰਭ ਕੀਤਾ। ਸਮਾਰੋਹ ਦੋਰਾਨ ਆਰਮੀ ਬ੍ਰਾਂਡ ਅੰਬੇਸਟਰ ਮੇਜਰ  ਜਰਨਲ ਸੁਨੀਲ ਕੁਮਾਰ ਰਾਜਧਾਨ ਕੀਰਤੀਚੱਕਰ ਅਤੇ ਦੇਸ ਲਈ ਸੇਵਾ ਕਰਦੇ ਹੋਏ ਅੰਗਦਾਨ ਕਰਨ ਵਾਲੇ ਮੇਜਰ ਸ੍ਰੀ ਦਵਿੰਦਰ ਪਾਲ ਸਿੰਘ , ਕੈਪਟਨ ਸਤਿੰਦਰ ਸਾਂਗਵਾਨ ਅਤੇ ਕੈਪਟਨ ਬਾਨਾ ਸਿੰਘ ਜੀ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਵੱਲੋਂ ਸਮਾਰੋਹ ਦੇ ਆਰੰਭ ਵਿੱਚ ਸਮਾਰੋਹ ਨਾਲ ਸਬੰਧਤ ਲੋਗੋ ਲਾਂਚ ਕੀਤਾ ਗਿਆ। 
ਇਸ ਮੋਕੇ ਤੇ ਸੰਬੋਧਨ ਕਰਦਿਆਂ ਲੈਫਟੀਨੇਟ ਜਰਨਲ ਵਾਈ.ਵੀ.ਕੇ. ਮੋਹਨ ਐਸ.ਐਮ.ਵੀ.ਐਸ.ਐਮ. ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਕਿਹਾ ਕਿ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਆਯੋਜਿਤ ਕੀਤਾ ਗਿਆ ਹੈ ਜੋ ਕਿ ਆਉਂਣ ਵਾਲੇ ਕਰੀਬ ਨਵੰਬਰ ਮਹੀਨੇ ਤੱਕ ਚਲੇਗਾ। ਉਨ•ਾਂ ਕਿਹਾ ਕਿ ਸਮਾਰੋਹ ਕਰਵਾਉਂਣ ਦਾ ਇੱਕ ਹੀ ਉਦੇਸ ਹੈ ਕਿ ਭਾਰਤ ਦੇ 6 ਉੱਤਰੀ ਰਾਜਾਂ ਵਿੱਚ ਰਹਿਣ ਵਾਲੇ ਲਗਭਗ 12 ਹਜਾਰ ਯੁੱਧ ਆਕਸ਼ਮ ਸੈਨਿਕਾਂ ਨਾਲ ਸੰਪਰਕ ਸਥਾਪਿਤ ਕਰਨਾ ਹੈ। ਉਨ•ਾਂ ਕਿਹਾ ਕਿ ਭਾਰਤੀ ਸੈਨਾ ਫ਼ਰਜ ਦੀ ਰਾਹ ਵਿੱਚ ਯੁੱਧ ਆਕਸ਼ਮ ਹੋਏ ਸੈਨਿਕਾਂ ਅਤੇ ਬਹਾਦਰੀ ਨਾਲ ਭਰੇ ਉਨ•ਾਂ ਦੇ ਕਦੇ ਵੀ ਨਾ ਮਰਨ ਵਾਲੇ ਜ਼ਜਬੇ ਨੂੰ ਸਹਰਾਉਂਣ ਦੇ ਲਈ ਸਾਲ 2018 ਨੂੰ ਯੁੱਧ ਆਕਸ਼ਮ ਸੈਨਿਕਾਂ ਦੇ ਸਾਲ ਦੇ ਰੂਪ ਵਿੱਚ ਮਨਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਦੇ ਚਲਦਿਆਂ ਰਾਈਜਿੰਗ ਸਟਾਰ ਦੇ ਵੱਲੋਂ 6 ਉੱਤਰੀ ਰਾਜਾਂ ਵਿੱਚ ਰਹਿਣ ਵਾਲੇ ਯੁੱਧ ਆਕਸ਼ਮ ਸੈÎਨਿਕਾਂ ਤੱਕ ਪਹੁੰਚਣ ਲਈ ਬਹੁਤ ਸਾਰੇ ਸੰਪਰਕ ਕਾਰਜ ਵਿੱਚ ਨਵੰਬਰ 2018 ਵਿੱਚ ਮਾਮੂਨ ਸੇਨਾ ਸਟੇਸ਼ਨ ਵਿੱਚ ਲਗਭਗ 1500 ਯੁੱਧ ਆਕਸ਼ਮ ਸੈਨਿਕਾਂ ਦੇ ਲਈ ਇਕ ਚਾਰ ਦਿਵਸ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਉਨ•ਾਂ ਵੱਲੋਂ ਵੱਖ ਵੱਖ ਸਥਾਨਾਂ ਦੇ ਲਈ ਤਿੰਨ ਟੀਮਾਂ ਸਾਈਕਲ ਰੈਲੀ ਦੇ ਤੋਰ ਤੇ ਕੰਮ ਕਰਨਗੀਆਂ , ਜਿਨ•ਾਂ ਵਿੱਚ ਇਕ ਟੀਮ ਅਮ੍ਰਿਤਸਰ, ਜਲੰਧਰ ਅਤੇ ਜੋਹਲ ਦੇ ਲਈ ਰਵਾਨਾ ਹੋਵੇਗੀ। ਇਸ ਟੀਮ ਦੇ ਮੈਂਬਰ ਰਸਤੇ ਵਿੱਚ ਆਉਂਣ ਵਾਲੇ ਹਰੇਕ ਖੇਤਰ ਅੰਦਰ ਆਕਸ਼ਮ ਸੈਨਿਕਾਂ ਨਾਲ ਮਿਲਣਗੇ ਉਨ•ਾਂ ਦਾ ਡਾਟਾ ਇਕੱਠਾ ਕਰਨਗੇ ਅਤੇ ਅਗਰ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਸਮੱਸਿਆ ਹੈ ਤਾਂ ਉਨ•ਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਉਨ•ਾਂ ਕਿਹਾ ਕਿ ਪਹਿਲਾ ਆਕਸ਼ਮ ਸੈਨਿਕਾਂ ਨੂੰ ਬਨਾਵਟੀ ਅੰਗਾਂ ਦੇ ਲਈ ਪੂਨਾਂ ਸੈਂਟਰ ਤੱਕ ਜਾਣਾ ਪੈਂਦਾ ਸੀ ਪਰ ਸੈÎਨਿਕਾਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਜਲਦੀ ਹੀ ਪੂਨਾਂ ਅਜਿਹੇ ਬਨਾਵਟੀ ਅੰਗਾਂ ਦੇ ਸੈਂਟਰ ਗਵਾਹਟੀ ਅਤੇ ਦਿੱਲੀ ਤੋਂ ਇਲਾਵਾ ਹੋਰ ਸਥਾਨਾਂ ਤੇ ਵੀ ਬਣਾਏ ਜਾ ਰਹੇ ਹਨ। ਉਨ੍ਰਾਂ ਕਿਹਾ ਕਿ ਸਾਡਾ ਮਨੋਰਥ ਹੈ ਕਿ ਦੇਸ ਲਈ ਆਪਣੇ ਅੰਗਦਾਨ ਕਰਨ ਵਾਲੇ ਸੈਨਿਕਾਂ ਅਤੇ ਜੋ ਨੋਜਵਾਨ ਦੇਸ ਦੀ ਰੱਖਿਆ ਕਰਦੇ ਸਹੀਦ ਹੁੰਦੇ ਹਨ ਉਨ•ਾਂ ਦੇ ਪਰਿਵਾਰਾਂ ਨੂੰ ਕਿਸੇ ਤਰ•ਾਂ ਦੀਆਂ ਪ੍ਰੇਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। 
ਇਸ ਮੋਕੇ ਤੇ ਮੁੱਖ ਮਹਿਮਾਨ ਲੈਫਟੀਨੇਟ ਜਰਨਲ ਵਾਈ.ਵੀ.ਕੇ. ਮੋਹਨ ਐਸ.ਐਮ.ਵੀ.ਐਸ.ਐਮ. ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਆਕਸ਼ਮ ਸੈਨਿਕ ਜੈ ਰਾਮ, ਚੈਨ ਸਿੰਘ, ਤਿਲਕ ਰਾਜ, ਦੀਵਾਨ ਪਾਲ ਸਿੰਘ, ਗੁਰਸਰਨ ਸਿੰਘ , ਰਾਜੀਵ ਕੁਮਾਰ ਨੂੰ ਵਹੀਲ ਚੇਅਰ ਅਤੇ ਚੂਨੀ ਲਾਲ, ਵੀਰ ਸਿੰਘ, ਸੁਲੱਖਣ ਸਿੰਘ , ਦਵਿੰਦਰ ਸਿੰਘ ਨੂੰ ਹੇਅਰਿੰਗ ਏਡ ਮਸੀਨਾਂ ਦਿੱਤੀਆ। ਇਸ ਮੋਕੇ ਤੇ ਮੁੱਖ ਮਹਿਮਾਨ ਨੇ ਸਾਈਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ। 

© 2016 News Track Live - ALL RIGHTS RESERVED