16 ਸਾਲਾ ਲੜਕੀ ਵਲੋਂ ਗ਼ਲਤ ਦਵਾਈ ਖਾਣ ਨਾਲ ਮੌਤ

Dec 08 2018 02:25 PM
16 ਸਾਲਾ ਲੜਕੀ ਵਲੋਂ ਗ਼ਲਤ ਦਵਾਈ ਖਾਣ ਨਾਲ ਮੌਤ

ਪਠਾਨਕੋਟ

ਪਿੰਡ ਇੱਟੀ ਦੀ 16 ਸਾਲਾ ਲੜਕੀ ਵਲੋਂ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਸਿਰਦਰਦ ਹੋ ਰਹੀ ਸੀ ਤੇ ਉਸ ਨੇ ਜਲਦੀ ਵਿਚ ਕੋਈ ਗ਼ਲਤ ਦਵਾਈ ਖਾ ਲਈ, ਜਿਸ ਕਰਕੇ ਉਸ ਦੀ ਹਾਲਤ ਖ਼ਰਾਬ ਹੋ ਗਈ | ਉਸ ਨੰੂ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖ਼ਲ ਕਰਵਾਇਆ ਗਿਆ | ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਸੁਜਾਨਪੁਰ ਦੇ ਏ.ਐੱਸ.ਆਈ. ਗੋਬਿੰਦ ਪ੍ਰਸ਼ਾਦ ਨੇ ਦੱਸਿਆ ਕਿ ਲਕਸ਼ਮੀ ਪੁੱਤਰੀ ਵਿਨੋਦ ਕੁਮਾਰ ਵਾਸੀ ਇੱਟੀ ਜਿਸ ਦੀ ਉਮਰ 16 ਸਾਲ ਦੇ ਕਰੀਬ ਸੀ ਦੇ ਸਿਰ ਵਿਚ ਦਰਦ ਹੋ ਰਿਹਾ ਸੀ, ਉਸ ਨੇ ਗ਼ਲਤੀ ਨਾਲ ਕੋਈ ਗ਼ਲਤ ਦਵਾਈ ਖਾ ਲਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ | ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ | 

© 2016 News Track Live - ALL RIGHTS RESERVED