15ਵੇਂ ਕਮਿਸ਼ਨ ਬਾਰਡਰ ਅਤੇ ਕੰਡੀ ਖੇਤਰ ਦੇ ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਕਰਵਾਉਂਣ ਲਈ ਵਿਭਾਗਾਂ ਤੋਂ ਤਜਵੀਜਾਂ ਦੀ ਮੰਗ

Jul 10 2018 02:12 PM
15ਵੇਂ ਕਮਿਸ਼ਨ ਬਾਰਡਰ ਅਤੇ ਕੰਡੀ ਖੇਤਰ ਦੇ ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਕਰਵਾਉਂਣ ਲਈ ਵਿਭਾਗਾਂ ਤੋਂ ਤਜਵੀਜਾਂ ਦੀ ਮੰਗ



ਪਠਾਨਕੋਟ
15ਵੇਂ ਕਮਿਸ਼ਨ ਅਧੀਨ ਸਾਲ 2020-21 ਤੋਂ ਲੈ ਕੇ 2024-25 ਤੱਕ ਦੀਆਂ ਬਾਰਡਰ ਏਰੀਆ ਅਤੇ ਕੰਡੀ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਵਾਉਂਣ ਲਈ ਵੱਖ ਵੱਖ ਵਿਭਾਗਾਂ ਤੋਂ ਤਜਵੀਜਾਂ ਦੀ ਮੰਗ ਕੀਤੀ ਗਈ ਹੈ ਅਤੇ ਸਾਰੇ ਵਿਭਾਗ ਊੱਕਤ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਅਧੀਨ ਜਲਦੀ ਹੀ ਰਿਪੋਰਟ ਸਬੰਧਤ ਵਿਭਾਗ ਨੂੰ ਜਮ•ਾ ਕਰਵਾਉਂਣਗੇ। ਇਹ ਪ੍ਰਗਟਾਵਾ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਵਿਭਾਗ ਵੱਲੋਂ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਤਰਸੇਮ ਸਿੰਘ ਡੀ.ਐਚ.ਓ. ਪਠਾਨਕੋਟ, ਰਵਿੰਦਰ ਪਾਲ ਦੱਤਾ ਖੋਜ ਅਫਸ਼ਰ ਪਠਾਨਕੋਟ , ਰਾਜ ਕੁਮਾਰ ਸਹਾਇਕ ਖੋਜ ਅਫਸ਼ਰ ਪਠਾਨਕੋਟ , ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀ ਹਾਜ਼ਰ ਸਨ। 
 ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ 15ਵੇਂ ਕਮਿਸ਼ਨ ਅਧੀਨ ਸਾਲ 2020-21 ਤੋਂ ਲੈ ਕੇ 2024-25 ਤੱਕ ਦੀਆਂ ਬਾਰਡਰ ਏਰੀਆ ਅਤੇ ਕੰਡੀ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਵਾਉਂਣ ਲਈ ਵੱਖ ਵੱਖ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ ਜੋ ਜਿਲ•ਾ ਪਠਾਨਕੋਟ ਦੇ ਲਈ ਹੋਰ ਵਧੀਆ ਪਲਾਨ ਲੈ ਕੇ ਰਿਪੋਰਟ ਸਬੰਧਤ ਵਿਭਾਗ ਨੂੰ ਭੇਜਣਗੇ। ਉਨ•ਾਂ ਦੱਸਿਆ ਕਿ ਇਹ ਰਿਪੋਰਟ ਕੰਡੀ ਖੇਤਰ ਜਿਸ ਵਿੱਚ ਧਾਰ ਕਲ•ਾ ਅਤੇ ਨੰਗਲਭੂਰ ਸਾਈਡ ਦਾ ਕੂਝ ਹਿੱਸਾ ਆਉਂਦਾ ਹੈ ਨੂੰ ਧਿਆਨ ਵਿੱਚ ਰੱਖ ਕੇ ਅਤੇ ਇਸੇ ਹੀ ਤਰ•ਾ ਬਾਰਡਰ ਏਰੀਆਂ ਜਿਸ ਅਧੀਨ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਆਉਂਦਾ ਹੈ ਦੀ ਬਿਹਤਰੀ ਲਈ ਤਜਵੀਜਾਂ ਤਿਆਰ ਕਰ ਕੇ ਵਿਭਾਗ ਨੂੰ ਭੇਜਣਗੇ। 

© 2016 News Track Live - ALL RIGHTS RESERVED