ਥਲ ਸੈਨਾ ਮੁੱਖੀ ਵੱਲੋਂ ਮਾਮੂਨ ਸੈਨਿਕ ਸਟੇਸ਼ਨ ਦਾ ਦੋਰਾ

Jul 10 2018 02:12 PM
ਥਲ ਸੈਨਾ ਮੁੱਖੀ ਵੱਲੋਂ ਮਾਮੂਨ ਸੈਨਿਕ ਸਟੇਸ਼ਨ ਦਾ ਦੋਰਾ


ਪਠਾਨਕੋਟ
ਥਲ ਸੈਨਾਂ ਮੁੱਖੀ ਜਨਰਲ ਸ੍ਰੀ ਵਿਪਨ ਰਾਵਤ ਅਤੇ ਪੱਛਮੀ ਕਮਾਂਡ ਪ੍ਰਮੁੱਖ ਲੈਫਟੀਨੇਟ ਜਨਰਲ ਸ੍ਰੀ ਸੁਰਿੰਦਰ ਸਿੰਘ ਨੇ ਮਾਮੂਨ ਸੈਨਾਂ ਸਟੇਸ਼ਨ ਦਾ ਦੋਰਾ ਕਰ ਕੇ ਚਲ ਰਹੀਆਂ ਤਿਆਰੀਆਂ ਦਾ ਮੁਲਿਆਂਕਣ ਕੀਤਾ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ। 
ਲੈਫਟੀਨੇਟ ਜਨਰਲ ਵੀ.ਕੇ. ਮੋਹਣ ਸੈਨਾ ਮੈਡਲ, ਸਰਵੋਉੱਤਮ ਸੈਨਾ ਮੈਡਲ ਜਨਰਲ ਆਫਿਸ਼ਰ ਕਮਾਂਡਿੰਗ ਰਾਈਜਿੰਗ ਸਟਾਰ ਨੇ ਥਲ ਸੈਨਾਂ ਮੁੱਖੀ ਅਤੇ ਪੱਛਮੀ ਕਮਾਂਡ ਪ੍ਰਮੁੱਖ ਦਾ ਸਵਾਗਤ ਕੀਤਾ। ਇਸ ਮਗਰੋਂ ਰਾਈਜਿੰਗ ਸਟਾਰ ਕੌਰ ਪ੍ਰਮੁੱਖ ਟਾਈਗਰ ਅਤੇ ਗੁਰਜ ਡਿਵੀਜਨ ਪ੍ਰਮੁੱਖ ਨੇ ਚਲ ਰਹੀਆਂ ਤਿਆਰੀਆਂ ਅਤੇ ਸੁਰੱਖਿਆ ਵਿਵਸਥਾਂ ਤੇ ਵੀ ਗੱਲਬਾਤ ਕੀਤੀ। 
ਥਲ ਸੈਨਾ ਪ੍ਰਮੁੱਖ ਨੇ ਸੈਨਿਕਾਂ ਦੇ ਉੱਚੇ ਮਨੋਬਲ ਦੀ ਪ੍ਰਸੰਸਾ ਕੀਤੀ ਅਤੇ ਕਿਸੇ ਵੀ ਤਰ•ਾਂ ਦੀ ਅੰਦਰੂਨੀ ਅਤੇ ਬਾਹਰੀ ਖਤਰੇ ਨਾਲ ਨਿਪਟਨ ਦੇ ਲਈ ਪੂਰਨ ਰੂਪ ਨਾਲ ਆਤਮ ਵਿਸਵਾਸ ਵਿਅਕਤ ਕੀਤਾ। 

© 2016 News Track Live - ALL RIGHTS RESERVED