ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰੀਆਂ ਦੇ ਤਬਾਦਲੇ

Sep 13 2019 05:26 PM
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ:

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ 16 ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਦਲੇ ਗਏ ਹਨ। ਇਸ ਤੋਂ ਇਲਾਵਾ ਚਾਰ ਲੇਖਾਕਾਰਾਂ ਤੇ ਛੇ ਐਸਈਪੀਓਜ਼ ਨੂੰ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ। ਅੱਧੀ ਦਰਜਨ ਦੇ ਕਰੀਬ ਬੀਡੀਪੀਓਜ਼ ਨੂੰ ਮੁੜ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਤਬਾਦਲਿਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਦੇ ਬੀਡੀਪੀਓ ਦਾ ਚਾਰਜ ਸੌਂਪਿਆ ਗਿਆ ਹੈ। ਲੇਖਾਕਾਰ ਰੁਪਿੰਦਰ ਕੌਰ ਨੂੰ ਹੈੱਡ ਕੁਆਰਟਰ ਤੋਂ ਦਿੜ੍ਹਬਾ, ਮਨਜਿੰਦਰ ਕੌਰ ਨੂੰ ਭੋਗਪੁਰ, ਸਰਬਜੀਤ ਕੌਰ ਨੂੰ ਘਨੌਰ ਤੋਂ ਸ਼ੰਭੂ ਕਲਾਂ ਤੇ ਭਗਵਾਨ ਸਿੰਘ ਨੂੰ ਬਮਿਆਲ ਬਲਾਕ ਦੇ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ।
ਛੇ ਐਸਈਪੀਓਜ਼ ਨੂੰ ਬੀਡੀਪੀਓ ਦੇ ਚਾਰਜ ਦਿੱਤੇ ਗਏ ਹਨ। ਇਨ੍ਹਾਂ ਵਿੱਚ ਨਛੱਤਰ ਸਿੰਘ ਕੋਟਕਪੂਰਾ ਤੋਂ ਬਠਿੰਡਾ, ਜਿੰਦਰਪਾਲ ਸਿੰਘ ਭੂੰਗਾ ਤੋਂ ਘਰੋਟਾ, ਗੁਰਤੇਜ ਸਿੰਘ ਸਮਾਣਾ ਤੋਂ ਮੌੜ, ਗੁਰਵਿੰਦਰ ਸਿੰਘ ਹੈੱਡਕੁਆਰਟਰ ਤੋਂ ਸਿੱਧਵਾਂ ਬੇਟ, ਅਮਨਦੀਪ ਸਿੰਘ ਤਰਸਿੱਕਾ ਤੋਂ ਭਿਖੀਵਿੰਡ ਤੇ ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਬਲਾਕ ਦੇ ਬੀਡੀਪੀਓ ਦਾ ਚਾਰਜ ਸੌਂਪਿਆ ਗਿਆ ਹੈ।
ਬੀਡੀਪੀਓਜ਼ ਦੇ ਬਾਕੀ ਤਬਾਦਲਿਆਂ ਅਨੁਸਾਰ ਪਰਮਜੀਤ ਸਿੰਘ ਨੂੰ ਨਡਾਲਾ, ਅਕਬਰ ਅਲੀ ਨੂੰ ਦਿੜ੍ਹਬਾ ਤੋਂ ਘਨੌਰ, ਮੋਹਿੰਦਰਜੀਤ ਸਿੰਘ ਨੂੰ ਮਲੌਦ ਦੇ ਨਾਲ ਖੇੜਾ, ਗੁਰਿੰਦਰ ਸਿੰਘ ਨੂੰ ਜਲਾਲਾਬਾਦ ਤੇ ਤਰਸੇਮ ਸਿੰਘ ਨੂੰ ਮੁਕੇਰੀਆਂ ਲਾਇਆ ਗਿਆ ਹੈ। ਵਿਭਾਗ ਦੇ ਪੱਕੇ ਬੀਡੀਪੀਓਜ਼ ਵਜੋਂ ਸੇਵਾਵਾਂ ਨਿਭਾਅ ਰਹੇ ਰੁਪਿੰਦਰਜੀਤ ਕੌਰ, ਪਿਆਰ ਸਿੰਘ, ਕਵਿਤਾ ਗਰਗ, ਹਿਤੇਨ ਕਪਿਲਾ, ਹਰਿੰਦਰ ਕੌਰ ਤੇ ਰਾਮ ਲੁਭਾਇਆ ਨੂੰ ਵੱਖ-ਵੱਖ ਬਲਾਕਾਂ ਵਿੱਚੋਂ ਹੈੱਡਕੁਆਰਟਰ ਉੱਤੇ ਤਾਇਨਾਤ ਕੀਤਾ ਗਿਆ ਹੈ।

© 2016 News Track Live - ALL RIGHTS RESERVED