10 ਜੁਲਾਈ ਤਕ ਪੰਜਾਬ ਵਿੱਚ ਵੀ ਮੀਂਹ ਪੈਣੇ ਸ਼ੁਰੂ ਹੋ ਜਾਣਗੇ

Jul 03 2019 05:58 PM
10 ਜੁਲਾਈ ਤਕ ਪੰਜਾਬ ਵਿੱਚ ਵੀ ਮੀਂਹ ਪੈਣੇ ਸ਼ੁਰੂ ਹੋ ਜਾਣਗੇ

ਚੰਡੀਗੜ੍ਹ:

ਗੜਬੜੀਆਂ ਦੇ ਬਾਅਦ ਮਾਨਸੂਨ ਮੁੜ ਤੋਂ ਆਪਣੀ ਲੈਅ ਵਿੱਚ ਆ ਗਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣ ਪੱਛਮੀ ਮਾਨਸੂਨ ਹਵਾਵਾਂ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਆਉਂਦੀ ਪੰਜ ਤੇ ਛੇ ਜੁਲਾਈ ਨੂੰ ਆਪਣੇ ਠੰਢੇ ਛਰਾਟਿਆਂ ਨਾਲ ਤ੍ਰਿਪਤ ਕਰਨਗੀਆਂ।
ਹਾਲਾਂਕਿ, ਇਸ ਖਿੱਤੇ ਵਿੱਚ ਮਾਨਸੂਨ ਹਵਾਵਾਂ ਛੇ ਜੁਲਾਈ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹੋਣਗੀਆਂ ਤੇ 10 ਜੁਲਾਈ ਤਕ ਪੰਜਾਬ ਵਿੱਚ ਵੀ ਮੀਂਹ ਪੈਣੇ ਸ਼ੁਰੂ ਹੋ ਜਾਣਗੇ। ਪ੍ਰਾਈਵੇਟ ਮੌਸਮ ਭਵਿੱਖਬਾਣੀ ਕੰਪਨੀ ਸਕਾਈਮੈੱਟ ਦੇ ਮੀਤ ਪ੍ਰਧਾਨ ਮਹੇਸ਼ ਪਲਵਤ ਨੇ ਦੱਸਿਆ ਕਿ ਪਹਾੜਾਂ ਵਿੱਚ ਮਾਨਸੂਨ ਹਵਾਵਾਂ ਪਹੁੰਚ ਗਈਆਂ ਹਨ। ਅਗਲੇ ਦੋ ਤਿੰਨ ਦਿਨਾਂ ਵਿੱਚ ਇੱਥੇ ਗਰਜ ਤੇ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਉੱਤਰ ਪੱਛਮੀ ਹਲਚਲ ਦੌਰਾਨ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੋਂ ਲੈ ਕੇ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਬਰਸਾਤ ਹੋਵੇਗੀ। ਛੇ ਜੁਲਾਈ ਮਗਰੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਸੂਬਿਆਂ ਵਿੱਚ ਬਾਰਸ਼ਾਂ ਸ਼ੁਰੂ ਹੋ ਜਾਣਗੀਆਂ।

© 2016 News Track Live - ALL RIGHTS RESERVED