ਵੱਖ ਵੱਖ ਬੈਂਕਾਂ ਵਿੱਚ ਪੰਚਾਇਤਾਂ ਦੇ ਖਾਤਿਆਂ ਨੂੰ ਨਵੇਂ ਸਰਪੰਚਾਂ ਦੇ ਹਸਤਾਖਰਾਂ ਨਾਲ ਕੀਤਾ ਅੱਪਡੇਟ

Jan 14 2019 04:03 PM
ਵੱਖ ਵੱਖ ਬੈਂਕਾਂ ਵਿੱਚ ਪੰਚਾਇਤਾਂ ਦੇ ਖਾਤਿਆਂ ਨੂੰ ਨਵੇਂ ਸਰਪੰਚਾਂ ਦੇ ਹਸਤਾਖਰਾਂ ਨਾਲ ਕੀਤਾ ਅੱਪਡੇਟ

 



ਪਠਾਨਕੋਟ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੱਜ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ•ਾ ਪਠਾਨਕੋਟ ਦੇ ਨਵੇਂ ਬਣੇ ਸਰਪੰਚਾਂ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਅਨੂਜ ਕੁਮਾਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-1 ਪਠਾਨਕੋਟ ਅਤੇ ਸ੍ਰੀਮਤੀ ਜਸਪ੍ਰੀਤ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਪਠਾਨਕੋਟ ਨੇ ਸਾਂਝੇ ਤੋਰ ਤੇ ਕੀਤੀ। ਸੈਮੀਨਾਰ ਵਿੱਚ ਸ੍ਰੀ ਰਾਮਵੀਰ  ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਦੇ ਤੋਰ ਤੇ ਅਤੇ ਸ. ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵੀਰ ਸਿੰਘ ਐਸ.ਡੀ.ਓ., ਸਾਹਿਲ ਸੈਣੀ ਐਸ.ਡੀ.ਓ., ਰੋਹਿਤ ਰਾਣਾ ਐਸ.ਡੀ.ਓ., ਉਂਕਾਰ ਸਿੰਘ ਐਸ.ਡੀ.ਓ. , ਧੀਰਜ ਡੋਗਰਾ ਐਸ.ਡੀ.ਓ., ਮਨਿੰਦਰ ਕੌਰ ਜਿਲ•ਾ ਕੋਆਰਡੀਨੇਟਰ, ਨੀਲਮ ਚੋਧਰੀ ਜਿਲ•ਾ ਕੋਆਰਡੀਨੇਟਰ, ਚੰਡੀਗੜ• ਤੋਂ ਮੁੱਖ ਵਕਤਾ ਸੇਵਿਆ ਸਰਮਾ ਅਤੇ ਹੋਰ ਵਿਭਾਗੀ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। 
ਸੈਮੀਨਾਰ ਦੋਰਾਨ ਸੰਬੋਧਨ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਭ ਤੋਂ ਪਹਿਲਾ ਹਾਜ਼ਰ ਸਰਪੰਚਾਂ ਨੂੰ ਮਾਘ ਮਹੀਨੇ ਦੀ ਸੰਗਰਾਦ ਅਤੇ ਸੰਮਤ ਸਾਲ ਦੀ ਸੁਰੂਆਤ ਦੀ ਹਾਰਦਿੱਕ ਸੁਭਕਾਮਨਾਵਾਂ ਦਿੱਤੀਆਂ। ਉਨ•ਾਂ ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਕਿਹਾ ਕਿ ਹਰੇਕ ਸਰਪੰਚ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਦਾ ਵਿਕਾਸ ਕਰਨ ਅਤੇ ਵਿਕਾਸ ਵੀ ਇਸ ਤਰ•ਾਂ ਨਾਲ ਕਰਨ ਕਿ ਕਿਸੇ ਵਿਅਕਤੀ ਨਾਲ ਕੋਈ ਮੱਤਭੇਦ ਨਾ ਹੋਵੇ ਅਤੇ ਇੱਕ ਸਮਾਨ ਸਾਰਿਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇ ਭਾਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਉਨ•ਾਂ ਕਿਹਾ ਕਿ ਹਰੇਕ ਸਰਪੰਚ ਨੂੰ ਚਾਹੀਦਾ ਹੈ ਕਿ ਆਪਣੇ ਪੰਜ ਸਾਲ ਦੇ ਕਾਰਜਕਾਲ ਦੋਰਾਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਲਿਸਟ ਤਿਆਰ ਕਰਨ ਅਤੇ ਯੋਜਨਾਂ ਬੱਧ ਤਰੀਕੇ ਨਾਲ ਕੰਮ ਕਰਨ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਪੰਚਾਇਤਾਂ ਨੂੰ ਕਮਾਈ ਦੇ ਸਾਧਨਾਂ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ਦਾ ਪੂਰਨ ਵਿਕਾਸ ਹੋ ਸਕੇ। ਉਨ•ਾਂ ਕਿਹਾ ਕਿ ਹਰੇਕ ਸਰਪੰਚ ਨੂੰ ਸਾਕਾਰਾਤਮਕ ਸੋਚ ਰੱਖਣ ਦੀ ਲੋੜ ਹੈ ਤਾਂ ਜੋ ਵਿਕਾਸ ਦੇ ਕੰਮਾਂ ਵਿੱਚ ਜਿਆਦਾ ਤੋਂ ਜਿਆਦਾ ਯੋਗਦਾਨ ਪਾਇਆ ਜਾ ਸਕੇ। ਉਨ•ਾਂ ਕਿਹਾ ਕਿ ਪੰਚਾਇਤਾਂ ਨਰੇਗਾ ਅਧੀਨ ਕੰਮ ਕਰਵਾ ਕੇ ਜਿੱਥੇ ਪਿੰਡਾਂ ਦਾ ਵਿਕਾਸ ਕਰਵਾ ਸਕਦੀਆਂ ਹਨ ਉੱਥੇ ਹੀ ਪਿੰਡ ਦੇ ਲੋਕਾਂ ਨੂੰ ਰੋਜਗਾਰ ਵੀ ਮੂਹਈਆਂ ਕਰਵਾ ਸਕਦੀਆਂ ਹਨ। 
ਇਸ ਮੋਕੇ ਤੇ ਸ. ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਨੇ ਵੀ ਪੰਚਾਇਤਾਂ ਦੇ ਗਠਨ, ਕੰਮ ਕਰਨ ਦੇ ਢੰਗ, ਸਰਕਾਰੀ ਯੋਜਨਾਵਾਂ ਅਤੇ ਸਰਪੰਚਾਂ ਦੇ ਅਧਿਕਾਰਾਂ ਤੇ ਰੋਸਨੀ ਪਾਈ। ਇਸ ਮੋਕੇ ਤੇ ਸ੍ਰੀ ਅਨੁੱਜ ਕੁਮਾਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-1 ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਾਹੀਂ ਮਿਸ਼ਨ ਸਵੱਛ ਪੰਜਾਬ ਚਲਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੋਚ ਕਰਨ ਤੋਂ ਮੁਕਤ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਵੱਖ ਵੱਖ ਬੈਂਕਾਂ ਵਿੱਚ ਖੋਲੇ ਗਏ ਖਾਤਿਆਂ ਵਿੱਚ ਨਵੇਂ ਬਣੇ ਸਰਪੰਚਾਂ ਦੇ ਸਾਇਨ ਅਪਡੇਟ ਕਰਨ ਲਈ ਹੀ ਅੱਜ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ ਤਾਂ ਜੋ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਸਮੇਂ ਸਿਰ ਨੇਪਰੇ ਚਾੜਿਆ ਜਾ ਸਕੇ। 

© 2016 News Track Live - ALL RIGHTS RESERVED