ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ

Jan 18 2019 03:10 PM
ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ


ਪਠਾਨਕੋਟ

ਸ੍ਰੀ ਕੁਲਵੰਤ ਸਿੰਘ ਵਧੀਕ ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਥਾਣਾ ਵਾਈਜ਼ ਜ਼ਿਲ•ੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਲਾ ਲਾਇਸੰਸ ਲੈ ਕੇ ਆਉਣ ਅਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਦਫਤਰ ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਦੇ ਦਫਤਰੀ ਕਮਰਾ ਨੰਬਰ 114 ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਜਮ•ਾਂ ਕਰਵਾਉਣ।  ਉਨ•ਾਂ ਦੱਸਿਆ ਕਿ ਅਸਲਾ ਧਾਰਕ ਸਬੰਧਤ ਥਾਣਾ ਡਵੀਜ਼ਨ ਨੰ:1 ਅਤੇ ਡਵੀਜਨ ਨੰ: 2 ਮਿਤੀ 18 ਜਨਵਰੀ, 2019 ਨੂੰ,  ਥਾਣਾ ਮਾਮੂਲ ਕੈਂਟ ਅਤੇ ਤਾਰਾਗੜ•  ਮਿਤੀ 21 ਜਨਵਰੀ 2019 ਨੂੰ, ਥਾਣਾ ਧਾਰਕਲਾਂ ਅਤੇ ਸਦਰ ਮਿਤੀ 22 ਜਨਵਰੀ, 2019 ਨੂੰ, ਥਾਣਾ ਸ਼ਾਹਪੁਰ ਕੰਡੀ ਅਤੇ ਨੰਗਲ ਭੂਰ ਮਿਤੀ 23 ਜਨਵਰੀ, 2019 ਅਤੇ ਥਾਣਾ ਨਰੋਟ ਜੈਮਲ ਸਿੰਘ ਤੇ ਸੁਜਾਨਪੁਰ ਮਿਤੀ 24 ਜਨਵਰੀ, 2019 ਨੂੰ ਉਕਤ ਸਥਾਨ 'ਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਜਮ•ਾਂ ਕਰਵਾਉਣ। 

© 2016 News Track Live - ALL RIGHTS RESERVED