ਆਨ ਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਦਰਜ਼ ਕੀਤੀਆ ਜਾ ਸਕਦੀਆਂ

Aug 22 2019 02:30 PM
ਆਨ ਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਦਰਜ਼ ਕੀਤੀਆ ਜਾ ਸਕਦੀਆਂ

ਪਠਾਨਕੋਟ

ਸ਼੍ਰੀ ਸੁੱਖਵਿੰਦਰ ਸਿੰਘ ਘੁੰਮਣ, ਜ਼ਿਲ•ਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਵਿੱਦਿਅਕ ਸ਼ੈਸ਼ਨ 2019-20 ਦੌਰਾਨ 100 ਫੀਸਦੀ ਕੇਂਦਰੀ ਪ੍ਰਾਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ਼ ਦੀਆਂ ਆਨ ਲਾਈਨ ਦਰਖਾਸਤਾਂ ਪੋਰਟਲ ਤੇ ਦਰਜ਼ ਕਰਨ ਦੇ ਸਬੰਧ ਵਿੱਚ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਨਵੇਂ ਅਤੇ ਰੀਨਿਊਵਲ ਵਿੱਦਿਆਰਥੀਆਂ ਦੁਆਰਾ ਆਨ ਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਦਰਜ਼ ਕੀਤੀਆ ਜਾ ਸਕਦੀਆਂ ਹਨ। ਪੋਸਟ-ਮੈਟ੍ਰਿਕ ਸਕਾਲਰਸ਼ਿਪ/ਮੈਰਿਟ ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਮਿਤੀ 31 ਅਕਤੂਬਰ 2019 ਤੱਕ ਆਨ ਲਾਈਨ ਦਰਖਾਸਤਾਂ ਦਰਜ਼ ਕੀਤੀਆਂ ਜਾ ਸਕਦੀਆਂ ਹਨ। ਜ਼ਿਲ•ੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿੱਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸਬੰਧਤ ਸਕੀਮ ਤਹਿਤ ਨਿਸ਼ਚਿਤ ਸਮੇਂ ਵਿੱਚ ਅਪਲਾਈ ਕਰਨ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ। ਉਨ•ਾਂ ਵੱਲੋਂ ਜ਼ਿਲ•ਾ ਪਠਾਨਕੋਟ ਦੀਆਂ ਸਮੂਹ ਸੰਸਥਾਵਾਂ ਅਧੀਨ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿੱਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਸਬੰਧੀ ਜਾਣੂ ਕਰਵਾਉਣ ਅਤੇ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। 
ਇਸ ਮੌਕੇ ਸ਼੍ਰੀ ਸੁੱਖਵਿੰਦਰ ਸਿੰਘ ਘੁੰਮਣ, ਜ਼ਿਲ•ਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਨ ਲਈ ਆਮਦਨ ਸੀਮਾ ਇਕ ਲੱਖ ਰੁਪਏ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦੋ ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਢਾਈ ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਇਹਨਾਂ ਸਕੀਮਾਂ ਦਾ ਲਾਭ ਪਰਿਵਾਰ ਦੇ ਦੋ ਬੱਚਿਆਂ ਤੱਕ ਲਿਆ ਜਾ ਸਕਦਾ ਹੈ। ਵਿੱਦਿਆਰਥੀ ਵੱਲੋਂ ਪਿਛਲੀ ਪਾਸ ਕੀਤੀ ਗਈ ਪ੍ਰੀਖਿਆ ਵਿੱਚੋਂ 50 ਫ਼ੀਸਦੀ ਅੰਕ ਪ੍ਰਾਪਤ ਕੀਤੇ  ਹੋਣ। ਵਿੱਦਿਅਕ ਸੰਸਥਾਵਾਂ ਆਪਣੇ ਆਪ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਮਿਤੀ 25 ਅਗਸਤ 2019 ਤੱਕ ਰਜਿਸਟਰਡ ਕਰਵਾਉਣ ਅਤੇ ਸੰਸਥਾ ਦਾ ਨੋਡਲ ਅਫਸਰ ਨਿਯੁਕਤ ਕਰਨਾ ਯਕੀਨੀ ਬਣਾਉਣ। ਵਿੱਦਿਅਕ ਸੰਸਥਾਵਾਂ ਨੂੰ ਨੈਸ਼ਨਲ ਸਕਾਲਰਸ਼ਿਪ ਸਕੀਮ ਪੋਰਟਲ ਤੇ ਰਜਿਸਟਰਡ ਹੋਣ ਲਈ ਇੰਸਟੀਚਿਊਟ ਨੋਡਲ ਅਫਸਰ ਰਜਿਸਟਰੇਸ਼ਨ ਫਾਰਮ'ਨਿਰਧਾਰਤ ਕੀਤਾ ਗਿਆ ਹੈ, ਜੋ ਪੋਰਟਲ ਤੇ ਸੰਸਥਾ ਦੇ ਲਾਗਇਨ ਕਰਨ ਤੇ ਆਨ ਲਾਈਨ ਭਰਿਆ ਜਾਵੇਗਾ।ਸਕੂਲੀ ਸੰਸਥਾਵਾਂ ਵੱਲੋਂ ਇਸ ਫਾਰਮ ਨੂੰ ਭਰਨ ਉਪਰੰਤ ਨੋਡਲ ਅਫਸਰ ਦੀ ਫੋਟੋ ਅਤੇ ਪਹਿਚਾਣ ਪੱਤਰ ਸਮੇਤ ਤਸ਼ਦੀਕ ਫਾਰਮ ਨਿੱਜੀ ਪੱਧਰ ਤੇ ਜ਼ਿਲ•ਾ ਸਿੱਖਿਆ ਅਫਸਰ (ਐਲੀ.ਸਿ:/ਸੈਕੰ:ਸਿ:) ਨੂੰ ਜਮ•ਾਂ ਕਰਵਾਏ ਜਾਣਗੇ, ਜਦ ਕਿ ਕਾਲਜ ਸੰਸਥਾਵਾਂ ਵੱਲੋਂ ਇਹ ਫਾਰਮ ਜ਼ਿਲ•ਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਪਠਾਨਕੋਟ ਨੂੰ ਜਮ•ਾਂ ਕਰਵਾਏ ਜਾਣ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਦੁਆਰਾ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ-ਮੈਟ੍ਰਿਕ ਸਕਾਲਰਸ਼ਿਪ/ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਆਨ ਲਾਈਨ ਦਰਖਾਸਤਾਂ ਨੂੰ ਵੈਰੀ ਫਾਈ ਕਰਨ ਦੀ ਆਖਰੀ ਮਿਤੀ ਕ੍ਰਮਵਾਰ 31 ਅਕਤੂਬਰ 2019 ਅਤੇ 15 ਨਵੰਬਰ 2019 ਹੈ। ਪਠਾਨਕੋਟ ਵਿੱਚ ਪੈਂਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੀਆਂ ਸੰਸਥਾਵਾਂ ਇਸ ਸਕਾਲਰ ਸ਼ਿਪ ਪੋਰਟਲ ਤੇ ਰਜਿਸਟਰ ਹੋਣ ਤੇ ਬਣਦੇ ਯੋਗ ਵਿੱਦਿਆਰਥੀਆਂ ਨੂੰ ਲਾਭ ਦੇਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਘੱਟ ਗਿਣਤੀ ਵਰਗ ਦੇ ਵਿੱਦਿਆਰਥੀ ਅਤੇ ਵਿੱਦਿਅਕ ਸੰਸਥਾਵਾਂ ਵਧੇਰੇ ਜਾਣਕਾਰੀ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in ਤੇ ਜਾਂ ਦਫ਼ਤਰ ਜ਼ਿਲ•ਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵਿਖੇ ਸੰਪਰਕ ਕਰ ਸਕਦੇ ਹਨ।

© 2016 News Track Live - ALL RIGHTS RESERVED