ਜਲਦੀ ਹੀ ਜਿਲ•ਾ ਪਠਾਨਕੋਟ ਨੂੰ ਸਮਰਪਿਤ ਕੀਤਾ ਜਾਵੇਗਾ ਸੁਜਾਨਪੁਰ ਵਿਖੇ ਬਣਾਇਆ ਜਾ ਰਿਹਾ ਲੀਚੀ ਅਸਟੇਟ

Jan 18 2019 03:10 PM
ਜਲਦੀ ਹੀ ਜਿਲ•ਾ ਪਠਾਨਕੋਟ ਨੂੰ ਸਮਰਪਿਤ ਕੀਤਾ ਜਾਵੇਗਾ ਸੁਜਾਨਪੁਰ ਵਿਖੇ ਬਣਾਇਆ ਜਾ ਰਿਹਾ ਲੀਚੀ ਅਸਟੇਟ



ਪਠਾਨਕੋਟ: 17 ਜਨਵਰੀ 2019 (     ) ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਫਲਾਂ ਦੇ ਵਿਕਾਸ ਅਤੇ ਇਲਾਕੇ ਦੇ ਬਾਗਬਾਨਾਂ ਨੂੰ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ( ਤਕਨੀਕੀ ਜਾਣਕਾਰੀ, ਮਾਡਰਨ ਮਸ਼ੀਨਰੀ, ਮਿੱਟੀ /ਪੱਤਾ ਪਰਖ ਲੈਬਾਰਟਰੀ ,ਸਸਤੀਆਂ ਅਤੇ ਮਿਆਰੀ ਕਿਸਮ ਦੀਆਂ ਖਾਦਾਂ ਤੇ ਕੀੜੇਮਾਰ ਜਹਿਰਾਂ ਆਦਿ ) ਉਪਲਬਧ ਕਰਵਾਉਣ ਲਈ ਜਿਲ•ਾ ਪਠਾਨਕੋਟ ਵਿੱਚ ਲੀਚੀ ਅਸਟੇਟ ਸਥਾਪਿਤ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਜਿਲ•ੇ ਨੂੰ ਸਮਰਪਿਤ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ । ਉਨ•ਾਂ ਦੱਸਿਆ ਕਿ ਲੀਚੀ ਅਸਟੇਟ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਜਿਸ ਨਾਲ ਲੀਚੀ ਜਾਤੀ ਦੇ ਫਲਾਂ ਅਧੀਨ ਰਕਬਾ ਬਹੁਤ ਵੱਧੇਗਾ, ਫਲ ਦੀ ਕੁਆਲਟੀ ਵਿੱਚ ਸੁਧਾਰ ਹੋਵੇਗਾ ਅਤੇ ਬਾਗਬਾਨਾਂ ਨੂੰ ਵੀ ਚੰਗਾ ਮੁਨਾਫਾ ਮਿਲ ਸਕੇਗਾ। ਉਨ•ਾਂ ਦੱਸਿਆ ਕਿ ਬਾਗਬਾਨ ਲੀਚੀ ਅਸਟੇਟ ਤੋਂ ਮਿਆਰੀ ਕੁਆਲਟੀ ਦੀਆਂ ਦਵਾਈਆਂ ਅਤੇ ਖਾਦਾਂ ਬਹੁਤ ਵਾਜਿਬ ਰੇਟ ਤੇ ਅਤੇ ਅਧੁਨਿਕ ਸੰਦ ਬਹੁਤ ਘੱਟ ਰੇਟ ਤੇ ਪ੍ਰਾਪਤ ਕਰਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਣਗੇ। ਉਨ•ਾਂ ਦੱਸਿਆ ਕਿ ਹੁਣ ਸਿਟਰਸ ਅਸਟੇਟਾਂ ਵਾਂਗ ਸੁਜਾਨਪੁਰ ਵਿਖੇ ਲੀਚੀ ਅਸਟੇਟ ਸਥਾਪਿਤ ਕੀਤੀ ਜਾ ਰਹੀ ਹੈ ਜੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗੀ। ਜਿਸ ਨਾਲ ਬਾਗਬਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਫਾਇਦਾ ਹੋਵੇਗਾ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੀਚੀ ਅਸਟੇਟ ਨੂੰ ਚਲਾਉਣ ਲਈ ਇਲਾਕੇ ਦੇ ਅਗਾਂਹਵਧੂ ਬਾਗਬਾਨਾਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ (ਬਾਗਬਾਨੀ ਵਿਭਾਗ , ਪੰਜਾਬ ਰਾਜ ਮੰਡੀ ਬੋਰਡ, ਕਿਸ਼ੀ ਵਿਗਆਨ ਕੇਂਦਰ ਪਠਾਨਕੋਟ, ਲੀਡ ਬੈਕ ) ਦੀ ਕਾਰਜਕਾਰੀ ਕਮੇਟੀ ਬਣਾਈ ਗਈ ਹੈ । ਸਬੰਧਤ ਬਾਗਬਾਨ ਲੀਚੀ ਅਸਟੇਟ ਤੋਂ ਸਾਰਾ ਸਾਲ ਹੇਠ ਦਿੱਤੀਆ ਸਹੂਲਤਾਂ ਦਾ ਲਾਭ ਲੈ ਕਿ ਆਪਣਾ ਮੁਨਾਫਾ ਵਧਾ ਸਕਦੇ ਹਨ ।ਉਨ•ਾਂ ਦੱਸਿਆ ਕਿ ਲੀਚੀ ਅਸਟੇਟ ਤੇ ਕਰੀਬ ਸਾਢੇ ਚਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਬਾਗਬਾਨ ਇਸ ਤੋਂ ਵਧੇਰੇ ਲਾਭ ਪ੍ਰਾਪਤ ਕਰ ਸਕਣਗੇ। 
ਲੀਚੀ ਅਸਟੇਟ ਵਿੱਚ ਜਿਮੀਦਾਰਾਂ ਨੂੰ ਦਿੱਤੀਆਂ ਜਾਣਗੀਆਂ ਸਹੂਲਤਾਂ: -
ਵਰਲਡ ਕਲਾਸ ਮਿੱਟੀ/ਪੱਤਾ ਪਰਖ ਲੈਬਾਰਟਰੀ : - ਲੀਚੀ ਅਸਟੇਟ ਪਠਾਨਕੋਟ ਵਿਖੇ ਮਿੱਟੀ ਅਤੇ ਪੱਤਾ ਪਰਖ ਲੈਬਾਰਟਰੀ ਸਥਾਪਿਤ ਕੀਤੀ ਜਾਵੇਗੀ। ਜਿਸ ਤੋਂ ਸਮੁੱਚੇ ਇਲਾਕੇ ਦੇ ਬਾਗਬਾਨਾਂ ਵੱਲੋਂ ਇਸ ਲੈਬਾਰਟਰੀ ਤੋਂ ਮਿੱਟੀ ਅਤੇ ਪੱਤਾ ਪਰਖ ਕਰਵਾਏ ਜਾ ਸਕਣਗੇ । ਜਿਸ ਨਾਲ ਉਹ ਸਹੀ ਮਾਤਰਾ ਵਿੱਚ ਖਾਦਾਂ ਅਤੇ ਲਘੂ ਤੱਤਾਂ ਦੀ ਵਰਤਂੋ ਕਰ ਸਕਣਗੇ। ਪਹਿਲਾਂ ਮਿੱਟੀ/ਪੱਤਾ ਪਰਖ ਕਰਵਾਉਣ ਲਈ ਬਾਗਬਾਨਾਂ ਨੂੰ ਹੁਸ਼ਿਆਰਪੁਰ ਜਾਂ ਪੀ . ਏ . ਯੂ ਲੁਧਿਆਣਾ ਜਾਣਾ ਪੈਂਦਾ ਸੀ। ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਸੀ ।
ਪਲਾਂਟ ਪਰੋਟੈਕਸ਼ਨ ਲੈਬਾਰਟਰੀ : - ਲੀਚੀ ਅਸਟੇਟ ਵਿੱਚ ਪਲਾਂਟ ਪਰੋਟੈਕਸ਼ਨ ਲੈਬਾਰਟਰੀ ਦੇ ਬਾਗਬਾਨੀ ਵਿਕਾਸ ਅਫ਼ਸਰ ਐਂਟੋਮੋਲੋਜੀ ਅਤੇ ਬਾਗਬਾਨੀ ਵਿਕਾਸ ਅਫ਼ਸਰ (ਪਲਾਂਟ ਪਰੋਟੈਕਸ਼ਨ) ਸਮੇਂ ਸਮੇਂ ਸਿਰ ਬਾਗਬਾਨਾਂ ਦੇ ਬਾਗਾਂ ਦਾ ਦੌਰਾ ਕਰਨਗੇ ਅਤੇ ਨਵੇਂ ਨਵੇਂ ਕੀੜਿਆਂ ਮਕੌੜਿਆਂ ਅਤੇ ਬੀਮਾਰੀਆਂ ਬਾਰੇ ਸਰਵੇ ਕਰਕੇ ਨਵੀਂ ਜਾਣਕਾਰੀ ਇਕੱਠੀ ਕਰਨਗੇ ਅਤੇ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਕੇ ਬਾਗਬਾਨਾਂ ਦੀ ਸਮੱਸਿਆ ਦਾ ਹੱਲ ਕਰਨਗੇ।
ਤਕਨੀਕੀ ਜਾਣਕਾਰੀ : - ਬਾਗਬਾਨੀ ਵਿਕਾਸ ਅਫ਼ਸਰ ਐਂਟੋਮੋਲੋਜੀ, ਬਾਗਬਾਨੀ ਵਿਕਾਸ ਅਫ਼ਸਰ (ਪਲਾਂਟ ਪਰੋਟੈਕਸ਼ਨ), ਬਾਗਬਾਨੀ ਤਕਨੀਕੀ ਸਹਾਇਕ ਅਤੇ ਬਾਗਬਾਨੀ ਵਿਕਾਸ ਅਫ਼ਸਰ ਸੋਆਇਲ ਦੀ ਟੀਮ ਵਲੋਂ ਫੀਲਡ ਵਿੱਚ ਦੋਰੇ ਕਰਕੇ ਬਾਗਬਾਨਾਂ ਨੂੰ ਕੀੜਿਆਂ ਮਕੌੜਿਆਂ ਅਤੇ ਬਿਮਾਰੀਆਂ ਦੇ ਬਚਾਅ ਅਤੇ ਮਿੱਟੀ ਦੀ ਸਿਹਤ ਲਈ ਤਕਨੀਕੀ ਜਾਣਕਾਰੀ ਪਿੰਡਾਂ ਵਿੱਚ ਕੈਂਪ ਅਤੇ ਸੈਮੀਨਾਰ ਲਗਾ ਕੇ ਦਿੰਦੇ ਰਹਿਣਗੇ।
ਮਾਡਰਨ ਮਸ਼ੀਨਰੀ : - ਲੀਚੀ ਅਸਟੇਟ ਵਿਚ ਬਾਗਬਾਨਾਂ ਨੂੰ ਮਾਡਰਨ ਮਸ਼ੀਨਰੀ ਦੀ ਸਹੂਲਤ ਬਹੁਤ ਹੀ ਘੱਟ ਕਿਰਾਏ (ਮੈਂਟੀਨੈਂਸ ਦਾਨ) ਤੇ ਉਪਲਬਧ ਕਰਵਾਈ ਜਾਵੇਗੀ। ਜਿਹਨਾ ਵਿੱਚ ਹੈਵੀ ਟਰੈਕਟਰਜ ,ਪਰੂਨਰਜ਼ , ਟਰੈਕਟਰ ਮਾਊਂਟਡ ਸਪਰੇਅ ਪੰਪ , ਰੋਟਾਵੇਟਰ , ਨੈਪ ਸੈਕ ਸਪਰੇਅ ਪੰਪ , ਨਵਾਂ ਬਾਗ ਲਗਾਉਣ ਲਈ ਟੋਏ ਪੁਟਣ ਵਾਸਤੇ ਡਿੱਗਰ ਅਤੇ ਜਮੀਨ ਲੈਵਲ ਕਰਨ ਲਈ ਕਰਾਹੇ ਆਦਿ ਬਾਗਬਾਨਾਂ ਦੀ ਸਹੂਲਤ ਲਈ ਉਪਲਬਧ ਕਰਵਾਏ ਜਾਣਗੇ। ਇਹ ਮਸ਼ੀਨਰੀ ਛੋਟੇ ਕਿਸਾਨਾਂ ਲਈ ਇੱਕ ਵਰਦਾਨ ਸਾਬਿਤ ਹੋਵੇਗੀ। ਜਿਹੜੇ ਬਾਗਬਾਨ ਮਹਿੰਗੇ ਸੰਦਾਂ ਦੀ ਖਰੀਦ ਨਹੀ ਕਰ ਸਕਦੇ, ਉਹ ਇਹ ਮਸ਼ੀਨਰੀ ਬਹੁਤ ਹੀ ਘੱਟ ਕਿਰਾਏ (ਮੈਂਟੀਨੈਂਸ ਦਾਨ) ਤੇ ਲੈ ਸਕਣਗੇ। ਇਸ ਨਾਲ ਬਾਗਬਾਨ ਸਮੇਂ ਸਿਰ ਸਪਰੇਅ , ਵਹਾਈ ਅਤੇ ਪਰੂਨਿੰਗ ਆਦਿ ਕਰਕੇ ਆਪਣੇ ਬਾਗਾਂ ਤੋਂ ਚੰਗਾ ਮੁਨਾਫਾ ਲੈ ਸਕਣਗੇ ।
ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟੋਰ : - ਲੀਚੀ ਅਸਟੇਟ ਵਿੱਚ ਇਕ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟੋਰ ਵੀ ਖੋਲਿਆ ਜਾਵੇਗਾ ਜਿਸ ਨਾਲ ਦਵਾਈਆਂ ਅਤੇ ਖਾਦਾਂ ਸਿੱਧੀਆ ਕੰਪਨੀਆਂ ਤੋਂ ਖਰੀਦ ਕੇ ਬਹੁਤ ਹੀ ਵਾਜਿਬ ਰੇਟ ਤੇ ਬਾਗਬਾਨਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ ਇਸ ਨਾਲ ਜਿਮੀਦਾਰਾ ਨੂੰ ਵਿਤੀ ਫਾਇਦਾ ਵੀ ਹੋਵੇਗਾ ਅਤੇ ਉਥੇ ਹੀ ਮਿਆਰੀ ਕੁਆਲਟੀ ਵੀ ਮਿਲੇਗੀ 
ਇਸ ਤੋਂ ਇਲਾਵਾ ਚੰਗੇ ਮਿਆਰ ਵਾਲੇ ਬੂਟਿਆਂ ਦੀ ਸਪਲਾਈ ਦਾ ਪ੍ਰਬੰਧ ਕਰਨਾ , ਮੰਡੀਆ ਦੀ ਪੂਰੀ ਜਾਣਕਾਰੀ ( ਮਾਰਕੀਟ ਇੰਨਟੈਲੀਜੈਂਸ) ਉਪਲਬਧ ਕਰਵਾਉਣ , ਕੋਲਡ ਸਟੋਰ , ਪੈਕ ਹਾਊਸ ਆਦਿ ਮੁੱਖ ਸਹੁਲਤਾਂ ਹਨ ਜੋ ਲੀਚੀ ਅਸਟੇਟ ਸਥਾਪਿਤ ਹੋਣ ਨਾਲ ਜਿਮੀਦਾਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਉਹਨਾ ਦੀ ਇਨਕਮ ਵਿੱਚ ਹੋਰ ਵਾਧਾ ਕੀਤਾ ਜਾਵੇਗਾ ।

© 2016 News Track Live - ALL RIGHTS RESERVED