ਜਿਲ•ਾ ਪਠਾਨਕੋਟ ਦੇ 421 ਪਿੰਡਾਂ ਵਿੱਚ ਲਗਾਏ ਜਾਣਗੇ 2 ਲੱਖ 31 ਹਜਾਰ 550 ਪੋਦੇ

Jan 16 2019 03:02 PM
ਜਿਲ•ਾ ਪਠਾਨਕੋਟ ਦੇ 421 ਪਿੰਡਾਂ ਵਿੱਚ ਲਗਾਏ ਜਾਣਗੇ 2 ਲੱਖ 31 ਹਜਾਰ 550 ਪੋਦੇ



ਪਠਾਨਕੋਟ

ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਅਧੀਨ ਹੁਣ ਪੰਜਾਬ ਸਰਕਾਰ ਵੱਲੋਂ ਹੁਣ ਜਿਲ•ਾ ਪਠਾਨਕੋਟ ਦੇ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਕੀਤਾ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪ੍ਰਦੂਸਣ ਮੁਕਤ ਬਣਾਉਂਣ ਲਈ ਵਧੀਆ ਉਪਰਾਲਾ ਹੈ। 
 ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਮੋਕੇ ਤੇ ਪੰਜਾਬ ਦੇ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਉਪਰੋਕਤ ਟੀਚੇ ਨੂੰ ਪੂਰਾ ਕਰਨ ਦੇ ਲਈ ਜਿਲ•ਾ ਪੱਧਰ ਦੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਲ•ਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਪਿੰਡ ਵਾਰ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਪਿੰਡਾਂ ਵਿੱਚ ਨਿਯੂਕਤ ਕੀਤੇ ਗਏ ਨੋਡਲ ਅਫਸ਼ਰ ਪੰਚਾਇਤਾਂ ਨਾਲ ਤਾਲਮੇਲ ਕਰਕੇ ਪਲਾਂਟੇਸ਼ਨ ਲਈ ਭੂਮੀ ਦੀ ਚੋਣ ਕਰਨਗੇ ਅਤੇ ਇਸ ਦਾ ਮਤਾ ਪੰਚਾਇਤਾ ਵੱਲੋਂ ਪਾਇਆ ਜਾਵੇਗਾ। ਉਨ•ਾਂ ਦੱਸਿਆ ਕਿ 28 ਫਰਵਰੀ ਤੋਂ 30 ਅਪ੍ਰੈਲ 2019 ਤੱਕ ਹਰੇਕ ਪਿੰਡਾਂ ਵਿਚ ਪਲਾਂਟੇਸ਼ਨ ਵਾਲੀ ਥਾਂ ਦੀ ਤਿਆਰ ਕਰਨਗੇ। ਜਿਸ ਅਧੀਨ ਟੋਏ ਕਢਵਾਏ ਜਣਗੇ ਅਤੇ ਪੋਦਿਆਂ ਦੀ ਸੁਰੱਖਿਆ ਦੇ ਲਈ ਵੀ ਪ੍ਰਬੰਧ ਕਰਨਗੇ ਅਤੇ ਜੁਲਾਈ 2019 ਤੋਂ ਸਤੰਬਰ 2019 ਤੱਕ ਪਲਾਂਟੇਸ਼ਨ ਕੀਤੀ ਜਾਵੇਗੀ। 
 ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਕਾਰਜ ਲਈ ਬਲਾਕ ਪੱਧਰ ਤੇ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ ਅਤੇ ਹਰੇਕ 100 ਬੂਟਿਆਂ ਪਿੱਛੇ ਨਰੇਗਾ ਸਕੀਮ ਅਧੀਨ ਲੈਬਰ ਵਰਕਰ ਦੀ ਨਿਯੂਕਤੀ ਵੀ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਦੇ 421 ਪਿੰਡਾਂ ਵਿੱਚ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾਣੇ ਹਨ ਜਿਸ ਅਧੀਨ ਜਿਲ•ਾ ਪਠਾਨਕੋਟ ਲਈ 2 ਲੱਖ 31 ਹਜਾਰ 550 ਪੋਦਿਆਂ ਦੀ ਜਰੂਰਤ ਹੋਵੇਗੀ। ਇਸ ਦੇ ਲਈ ਵਣ ਮੰਡਲ ਅਫਸ਼ਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਮੇਂ ਅਨੁਸਾਰ ਪੋਦਿਆਂ ਦੀ ਤਿਆਰੀ ਕੀਤੀ ਜਾਵੇ। ਉਨ•ਾਂ ਦੱਸਿਆ ਕਿ ਜਿਲ•ੇ ਅੰਦਰ ਵੀ ਪੀ.ਡਬਲਯੂ.ਡੀ. ਅਤੇ ਮੰਡੀ ਬੋਰਡ ਦੀਆਂ ਸੜਕਾਂ, ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਅਤੇ ਦਫਤਰਾਂ ਦੇ ਨਜਦੀਕ ਆਦਿ ਵੀ ਪੋਦੇ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਲਈ ਹਰੇਕ ਵਿਅਕਤੀ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਵੀ ਚਾਹੀਦਾ ਹੈ ਕਿ ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਖੁਸੀ ਦੇ ਮੋਕੇ ਤੇ ਇੱਕ ਪੋਦਾ ਜਰੂਰ ਲਗਾਏ ਅਤੇ ਉਸ ਪੋਦੇ ਦੀ ਦੇਖ ਰੇਖ ਵੀ ਕਰੇ। 

© 2016 News Track Live - ALL RIGHTS RESERVED