ਆਰਪੀਐਫ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸਟੰਟਬਾਜ਼ ਫੜ ਲਏ

Jul 04 2019 02:26 PM
ਆਰਪੀਐਫ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸਟੰਟਬਾਜ਼ ਫੜ ਲਏ

ਲੁਧਿਆਣਾ:

ਗਿੱਲ ਨਹਿਰ ਤੇ ਪੱਖੋਵਾਲ ਰੇਲਵੇ ਬ੍ਰਿਜ ਨਹਿਰ ‘ਤੇ ਕੁਝ ਲੋਕ ਆਪਣੀ ਜਾਨ ਨੂੰ ਜੋਖਮ ‘ਚ ਪਾ ਕੇ ਸਟੰਟਬਾਜ਼ੀ ਕਰਦੇ ਸੀ। ਇਹ ਸਟੰਟਬਾਜ਼ ਨਹਿਰ ਉੱਤੇ ਬਣੇ ਪੁਲ ‘ਤੇ ਖੜ੍ਹੇ ਹੁੰਦੇ ਸੀ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਸੀ। ਜਦੋਂ ਰੇਲ ਆਉਂਦੀ ਸੀ ਤਾਂ ਰੇਲ ਨੂੰ ਹੱਥ ਲਾ ਕਹਿਰ ‘ਚ ਛਾਲ ਮਾਰਦੇ ਸੀ।
ਇਸ ਦੀ ਸੂਚਨਾ ਆਰਪੀਐਫ ਨੂੰ ਮਿਲੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸਟੰਟਬਾਜ਼ ਫੜ ਲਏ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਅਨਿਲ ਕੁਮਾਰ ਨੇ ਇਸ ਖ਼ਤਰਨਾਕ ਖੇਡ ਨੂੰ ਲਗਾਮ ਪਾਉਣ ਲਈ ਵਿਸ਼ੇਸ਼ ਟੀਮ ਬਣਾਈ। ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਲੋਕਾਂ ਨੂੰ ਸਮਝਾਉਣ ਲਈ ਅਜਿਹੇ ਸਟੰਟ ਕਰ ਆਪਣੀ ਜਾਨ ਖ਼ਤਰੇ ‘ਚ ਪਾਉਂਦੇ ਹਨ। ਟ੍ਰੇਨ ਦੀ ਚਪੇਟ ‘ਚ ਆ ਕੇ ਉਹ ਗੰਭੀਰ ਜ਼ਖ਼ਮੀ ਹੋ ਸਕਦੇ ਹਨ ਜਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
ਅਧਿਕਾਰੀਆਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਵੀ ਅਜਿਹਾ ਨਾ ਕਰਨ ਵਾਲੇ ਪੰਜ ਸਟੰਟਬਾਜ਼ਾਂ ਨੂੰ ਆਰਪੀਐਫ ਨੇ ਫੜਿਆ ਹੈ। ਇਨ੍ਹਾਂ ਖਿਲਾਫ ਆਰਪੀਐਫ ਲੁਧਿਆਣਾ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਹਨ।

© 2016 News Track Live - ALL RIGHTS RESERVED