ਜੁਲਾਈ-ਅਗਸਤ ਵਿੱਚ ਮਾਨਸੂਨ ਕੁਝ ਬਿਹਤਰ ਹੋਵੇਗਾ

Jul 08 2019 04:17 PM
ਜੁਲਾਈ-ਅਗਸਤ ਵਿੱਚ ਮਾਨਸੂਨ ਕੁਝ ਬਿਹਤਰ ਹੋਵੇਗਾ

ਨਵੀਂ ਦਿੱਲੀ:

ਇਨ੍ਹੀਂ ਦਿਨੀਂ ਜਦ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਜ਼ੋਰਾਂ 'ਤੇ ਹੈ, ਕਮਜ਼ੋਰ ਮਾਨਸੂਨ ਕਾਰਨ ਬਿਜਾਈ ਪਛੜ ਰਹੀ ਹੈ। 27 ਜੂਨ ਤੋਂ ਤਿੰਨ ਜੁਲਾਈ ਤਕ ਮਾਨਸੂਨ ਵਿੱਚ 28 ਫ਼ੀਸਦ ਦੀ ਕਮੀ ਦੇਖੀ ਗਈ ਹੈ।
ਇਸ ਸਮੇਂ ਪੰਜਾਬ ਵਿੱਚ 89%, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 93%, ਹਿਮਾਚਲ ਪ੍ਰਦੇਸ਼ ਵਿੱਚ 87% ਤੇ ਜੰਮੂ ਤੇ ਕਸ਼ਮੀਰ ਵਿੱਚ 73% ਬਾਰਸ਼ 'ਚ ਕਮੀ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ-ਅਗਸਤ ਵਿੱਚ ਮਾਨਸੂਨ ਕੁਝ ਬਿਹਤਰ ਹੋਵੇਗਾ ਤਾਂ ਫ਼ਸਲਾਂ ਦੀ ਬਿਜਾਈ ਵੀ ਸੁਧਰ ਸਕਦੀ ਹੈ। ਵਿਭਾਗ ਮੁਤਾਬਕ 10 ਤੋਂ 12 ਜੁਲਾਈ ਦਰਮਿਆਨ ਉੱਤਰ ਭਾਰਤ ਦੇ ਮੈਦਾਨਾਂ ਵਿੱਚ ਭਰਵਾਂ ਮੀਂਹ ਪੈਣ ਦੀ ਸੰਭਾਵਨ ਹੈ।
ਪੰਜਾਬ ਜਿੱਥੇ ਸਭ ਤੋਂ ਵੱਧ ਝੋਨਾ, ਦਾਲਾਂ, ਨਰਮਾ ਤੇ ਹੋਰ ਅਨਾਜ ਉਗਾਏ ਜਾਂਦੇ ਹਨ। ਮਾਨਸੂਨ ਦੇ ਇਸ ਰੁਖ਼ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਆਉਂਦੇ ਦਿਨਾਂ ਵਿੱਚ ਮਾਨਸੂਨ ਦੀ ਹਾਲਤ ਵਿੱਚ ਸੁਧਾਰ ਨਹੀਂ ਆਉਂਦਾ ਤਾਂ ਇਹ ਚਿੰਤਾ ਦੀ ਗੱਲ ਹੋਵੇਗੀ।

© 2016 News Track Live - ALL RIGHTS RESERVED