60 ਸਾਲਾ ਮੱਖਣ ਸਿੰਘ ਇੱਕ ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ

Sep 11 2019 06:19 PM
60 ਸਾਲਾ ਮੱਖਣ ਸਿੰਘ  ਇੱਕ ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ

ਜਲੰਧਰ:

ਭਾਰਤ-ਪਾਕਿ ਵਿਚਾਲੇ ਤਣਾਅ ਕਰਕੇ ਚਾਹੇ ਵਪਾਰ ਤੇ ਆਵਾਜਾਈ ਠੱਪ ਹੈ ਪਰ 'ਚਿੱਟੇ' ਦੇ ਸੌਦਾਗਰਾਂ ਦੇ ਅਜੇ ਵੀ ਪਾਕਿਸਤਾਨ ਨਾਲ ਤਾਰ ਜੁੜੇ ਹੋਏ ਹਨ। ਇਹ ਖੁਲਾਸਾ ਜਲੰਧਰ ਪੁਲਿਸ ਨੇ ਕੀਤਾ। ਪੁਲਿਸ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ 60 ਸਾਲਾ ਮੱਖਣ ਸਿੰਘ ਨੂੰ ਇੱਕ ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮ ਤੋਂ ਇੱਕ ਪਿਸਤੌਲ ਤੇ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਹੈਰੋਇਨ ਤੇ ਬੰਦੂਕ ਪਾਕਿਸਤਾਨ ਤੋਂ ਮੰਗਵਾਏ ਸਨ।
ਪੁਲਿਸ ਮੁਤਾਬਕ ਉਸ ਕੋਲ ਇੱਕ ਪਾਕਿਸਤਾਨੀ ਸਿਮ ਵੀ ਹੈ ਜਿਸ ਨਾਲ ਉਹ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਗੱਲ ਕਰਦਾ ਸੀ। ਉਸ ਦੇ ਮੁੰਡੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਚੱਲ ਰਹੀ ਹੈ।

© 2016 News Track Live - ALL RIGHTS RESERVED