ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਕ ਰੈਲ਼ੀ ਦਾ ਆਯੋਜਨ

Sep 24 2019 12:39 PM
ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਕ ਰੈਲ਼ੀ ਦਾ ਆਯੋਜਨ

 ਪਠਾਨਕੋਟ :

ਪੰਜਾਬ ਦੇ ਪ੍ਰਵੇਸ਼ ਦਵਾਰ ਮਾਧੋਪੁਰ ਦੇ ਨਾਲ ਲਗਦੇ ਜੰਮੂ ਕਸ਼ਮੀਰ ਦੇ ਜਿਲ੍ਹਾ ਕਠੂਆ ਦੇ ਕਸਬਾ ਲਾਖਨਪੁਰ ਵਿਖੇ ਪ੍ਰਦੀਪ ਸਿੰਘ ਮਨਹਾਸ ਡਿਪਟੀ ਕਮਿਸ਼ਨਰ ਕਠੂਆ ਦੀ ਅਗਵਾਈ ਹੇਠ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਕ ਰੈਲ਼ੀ ਦਾ ਆਯੋਜਨ ਕੀਤਾ ਗਿਆ ਜੋ ਕਿ ਲਾਖਨਪੁਰ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ 'ਤੇ ਬਣੇ ਟੋਲ ਪਲਾਜ਼ਾ ਦੀ ਇਮਾਰਤ 'ਤੇ ਜਾ ਕੇ ਸਮਾਪਤ ਹੋਈ। ਰੈਲੀ ਦੀ ਸ਼ੁਰੂਆਤ 'ਚ ਇਕ ਸਭਾ ਵੀ ਕੀਤੀ ਗਈ ਜਿਸ 'ਚ ਹਲਕੇ ਦੇ ਪਤਵੰਤਿਆ ਤੋਂ ਇਲਾਵਾ ਆਮ ਵਸਨੀਕ ਵੀ ਸ਼ਾਮਲ ਹੋਏ। ਇਸ ਮੌਕੇ ਲਖਨਪੁਰ ਨਗਰ ਕਮੇਟੀ ਵੱਲੋਂ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਪਲਾਸਟਿਕ ਲਿਫਾਫਿਆਂ ਦੀ ਥਾਂ ਤੇ ਕਪੜੇ ਦੇ ਲਿਫਾਫੇ ਆਏ ਲੋਕਾਂ ਨੂੰ ਮੁਫ਼ਤ ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦੇ ਪ੍ਰਦੀਪ ਸਿੰਘ ਮਨਹਾਸ ਡਿਪਟੀ ਕਮਿਸ਼ਨਰ ਕਠੂਆ ਨੇ ਦੱਸਿਆ ਕਿ 2 ਅਕਤੂਬਰ ਤੋਂ ਭਾਰਤ ਸਰਕਾਰ ਵੱਲੋਂ ਨੋ ਟੁ ਪਲਾਸਟਿਕ ਪ੍ਰਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਲਾਸਟਿਕ ਦੀ ਵਰਤੋਂ ਬੰਦ ਕੀਤੀ ਜਾਵੇਗੀ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਇਹ ਰੈਲੀ ਕੱਢੀ ਗਈ ਹੈ। ਉਨ੍ਹਾਂ ਲੋਕਾਂ ਨੂੰ ਇਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਰੈਲੀ ਵਿਚ ਡਿਪਟੀ ਕਮਿਸ਼ਨਰ ਸਮੇਤ ਸਾਰੇ ਹੀ ਅਧਿਕਾਰੀ ਪੈਦਲ ਚੱਲ ਰਹੇ ਸਨ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫਸਰ ਰਾਹੁਲ, ਈਟੀਓ ਸੰਦੀਪ ਗੁਪਤਾ, ਸ਼ਰਨਦੀਪ ਨਗਰ ਕੌਂਸਲ ਪ੍ਰਧਾਨ, ਰਵਿੰਦਰ ਸ਼ਰਮਾ ਕੌਂਸਲਰ, ਕਾਕਾ ਰਾਮ ਮੰਡਲ ਪ੍ਰਧਾਨ, ਕਿਸਾਨ ਮੋਰਚਾ ਸਮੇਤ ਪੁਲਿਸ ਅਧਿਕਾਰੀ ਤੇ ਹੋਰ ਵੀ ਪਤਵੰਤੇ ਮੌਜੂਦ ਸਨ।

© 2016 News Track Live - ALL RIGHTS RESERVED