ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਮੁਰਸ਼ਦਾਬਾਦ:

ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ‘ਚ ਇੱਕ ਸਕੂਲ ਅਧਿਆਪਕ, ਉਸ ਦੀ ਗਰਭਵਤੀ ਪਤਨੀ ਤੇ ਬੱਚੇ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਤੀਹਰੇ ਕਤਲ ਕਾਂਡ ਨੂੰ ਅੰਜ਼ਾਮ ਦੇਣ ਦੇ ਜੁਰਮ ਨੂੰ ਕਬੂਲ ਕਰ ਲਿਆ ਹੈ।
ਮੁਲਜ਼ਮ ਉਤੱਪਲ ਬੇਹਰਾ ਨੂੰ ਜ਼ਿਲ੍ਹਾ ਦੇ ਸਾਗਰਦੀਘੀ ਦੇ ਸਾਹਾਪੁਰ ਇਲਾਕੇ ਤੋਂ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪੇਸ਼ੇ ਤੋਂ ਰਾਜ ਮਿਸਤਰੀ ਹੈ। ਇਸ ਮਾਮਲੇ ਨੂੰ ਹਿੰਦੂ-ਮੁਸਲਿਮ ਥਿਓਰੀ ਨਾਲ ਜੋੜਕੇ ਵੇਖਿਆ ਜਾ ਰਿਹਾ ਸੀ। ਦੱਸ ਦਈਏ ਕਿ ਤੀਹਰੇ ਕਤਲ ਕਾਂਡ ਤੋਂ ਬਾਅਦ ਬੀਜੇਪੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹਮਲਾ ਕੀਤਾ ਸੀ। ਬੀਜੇਪੀ ਨੇ ਹੱਤਿਆ ਪਿੱਛੇ ਧਾਰਮਿਕ ਵਜ੍ਹਾ ਹੋਣ ਦਾ ਖਦਸ਼ਾ ਜਤਾਇਆ ਸੀ।
ਪੁਲਿਸ ਨੇ ਦੱਸਿਆ, “ਮੁਲਜ਼ਮ ਬੇਹਰਾ ਨੇ ਦੋ ਜੀਵਨ ਬੀਮਾ ਪਾਲਿਸੀ ਲਈ ਪਾਲ ਨੂੰ ਪੈਸੇ ਦਿੱਤੇ ਸੀ। ਜਦਕਿ ਪਾਲ ਨੇ ਪਹਿਲੀ ਪਾਲਸੀ ਲਈ ਰਸੀਦ ਦੇ ਦਿੱਤੀ ਸੀ ਤੇ ਦੂਜੀ ਦੀ ਰਸੀਦ ਨਹੀਂ ਦਿੱਤੀ। ਪਾਲ ਤੇ ਬੇਹਰਾ ‘ਚ ਪਿਛਲੇ ਕੁਝ ਹਫਤੇ ਤੋਂ ਇਸ ਮਾਮਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਾਲ ਨੇ ਉਸ ਦੀ ਬੇੱਇਜ਼ਤੀ ਕੀਤੀ ਸੀ, ਜਿਸ ਤੋਂ ਬਾਅਦ ਬੇਹਰਾ ਨੇ ਉਸ ਦੇ ਕਤਲ ਦੀ ਸਾਜਿਸ਼ ਰਚੀ।”

© 2016 News Track Live - ALL RIGHTS RESERVED