“ਮਿਸ਼ਨ ਤੰਦਰੁਸਤ ਪੰਜਾਬ ”ਅਧੀਨ 09 ਜੁਲਾਈ ਤੋਂ 22 ਜੁਲਾਈ ਤੱਕ ਮਨਾਇਆ ਜਾਵੇਗਾ ਦਸਤ ਰੋਕੂ ਪੰਦਰਵਾੜਾ

Jul 03 2018 02:23 PM
“ਮਿਸ਼ਨ ਤੰਦਰੁਸਤ ਪੰਜਾਬ ”ਅਧੀਨ 09 ਜੁਲਾਈ  ਤੋਂ 22 ਜੁਲਾਈ  ਤੱਕ ਮਨਾਇਆ ਜਾਵੇਗਾ ਦਸਤ ਰੋਕੂ ਪੰਦਰਵਾੜਾ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ  “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ 09 ਜੁਲਾਈ  2018 ਤੋਂ 22 ਜੁਲਾਈ 2018 ਤੱਕ ਸ਼ੂਰੁ ਹੋਣ ਵਾਲੇ ਦਸਤ ਰੋਕੂ ਪੰਦਰਵਾੜਾ (ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ) ਦੇ ਸੰਬਧ ਵਿੱਚ ਜਿਲਾ• ਪੱਧਰੀ ਓਰੀਅਨਟੈਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਲਾਕਾਂ ਦੇ ਮੈਡੀਕਲ ਅਫਸਰਾਂ, ਬੀ.ਈ.ਈ ਅਤੇ ਐਲ.ਐਚ.ਵੀ ਨੇ ਭਾਗ ਲਿਆ। 
     ਇਸ ਮੌਕੇ ਸੰਬੋਧਨ ਕਰਦਿਆਂ ਜਿਲਾ• ਟੀਕਾਕਰਨ ਅਫਸਰ ਡਾ.ਕਿਰਨ ਬਾਲਾ ਨੇ ਦੱੱਸਿਆ ਕਿ ਦਸਤ ਰੋਗ ਜ਼ਿਆਦਾ ਦਰ 0-5 ਸਾਲ ਤੱਕ ਦੇ ਬੱੱਚਿਆਂ ਵਿੱਚ ਹੁੰਦਾ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਬੱੱਚਿਆਂ ਵਿੱਚ ਦਸਤ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਉਨਾਂ ਦੱੱਸਿਆ ਕਿ ਦਸਤ (ਡਾਇਰੀਆ) ਨਾਲ ਭਾਰਤ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਬੱੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਇਨਾਂ ਮੌਤਾਂ ਨੂੰ ਕਾਬੂ ਪਾਉਣ ਲਈ ਸਰਕਾਰ ਵਲੋ ਮਿਤੀ 09 ਜੁਲਾਈ ਤੋਂ 22 ਜੁਲਾਈ 2018 ਤੱਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਹਰ ਘਰ ਵਿੱਚ ਦਸਤ ਤੋਂ ਬਚਾਅ ਲਈ ਜੀਵਨ ਰੱੱਖਿਅਕ ਘੋਲ (ਓ.ਆਰ.ਐਸ) ਦੇ ਪੈਕਟ ਵੰਡੇ ਜਾਣਗੇ ਤੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਲੇ• ਦੀਆਂ ਸਿਹਤ ਸੰਸਥਾਂਵਾਂ ਵਿੱਚ ਵਿਸ਼ੇਸ਼ ਤੌਰ ਤੇ ਓ.ਆਰ.ਐਸ + ਜਿੰਕ ਕਾਰਨਰ ਵੀ ਸਥਾਪਿਤ ਕੀਤੇ ਜਾਣਗੇ ਜਿਥੇ ਡਾਇਰੀਆ ਹੋਣ ਦੀ ਸੂਰਤ ਵਿੱਚ ਜੀਵਨ ਰੱੱਖਿਅਕ ਘੋਲ ਨੂੰ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਪੰਦਰਵਾੜੇ ਵਿੱੱਚ 435 ਆਸ਼ਾਂ ਅਤੇ 826 ਆਂਗਨਵਾੜੀ ਵਰਕਰਾਂ ਕੰਮ ਕਰਨਗੀਆਂ। ਐਲ.ਐਚ.ਵੀ ਦੁਆਰਾ ਹਰ ਸਭ-ਸੈਟਰਾਂ ਦੀ ਸੁਪਰਵੀਜ਼ਨ ਦੇ ਨਾਲ ਨਾਲ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਚੈਕਿੰਗ ਕੀਤੀ ਵੀ ਜਾਵੇਗੀ। ਉਨਾਂ ਦੱੱਸਿਆ ਕਿ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਵਲੋ ਵਿਸ਼ੇਸ਼ rapid response teams ਦਾ ਵੀ ਗਠਿਨ ਕੀਤਾ ਗਿਆ ਹੈ।
 ਇਸ ਮੌਕੇ ਹਾਜ਼ਰ ਬੱੱਚਿਆਂ ਦੇ ਮਾਹਿਰ ਡਾ. ਅਸ਼ਵਨੀ ਸਾਮੀ ਨੇ ਦੱੱਸਿਆ ਕਿ ਦਸਤ ਕਾਰਨ ਬੱੱਚਿਆਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਬੱਚਾ ਸੁਸਤ ਤੇ ਨਿਢਾਲ ਹੋ ਜਾਂਦਾ ਹੈ। ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ, ਅੱਖਾਂ ਅੰਦਰ ਧੱਸ ਜਾਂਦੀਆਂ ਹਨ ਅਤੇ ਬੱੱਚੇ ਨੂੰ ਤੁੰਰਤ ਡਾਕਰਟੀ ਸਹਾਇਤਾ ਦੀ ਲੌੜ ਹੁੰਦੀ ਹੈ।ਉਨਾਂ ਦੱੱਸਿਆ ਕਿ ਬੱੱਚਿਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜੀਵਨ ਜੀਵਨ ਰੱੱਖਿਅਕ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਨਾਲ ਇਲਾਜ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਦਸਤ ਦੀ ਪਹਿਚਾਣ ਸੰਬਧੀ ਉਨਾਂ ਦੱੱਸਿਆ ਕਿ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਹੈ ਜਾਂ ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋਂ ਜ਼ਿਆਦਾ ਵਾਰ ਪਤਲਾ/ਪਾਣੀ ਵਾਲਾ ਪਖਾਨਾ ਕਰ ਰਿਹਾ ਹੈ ਤਾਂ ਦਸਤ ਰੋਗ ਕਹਿਲਾਂਦਾ ਹੈ। ਦਸਤ ਤੋਂ ਬਚਾਉਣ ਲਈ ਜੀਵਨ ਰੱੱਖਿਅਕ ਘੋਲ (ਓ.ਆਰ.ਐਸ) ਬਣਾਉਣ ਦੇ ਤਰੀਕੇ ਬਾਰੇ ਉਨਾਂ ਦੱੱਸਿਆ ਕਿ ਸਭ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ•ਾਂ ਨਾਲ ਆਪਣੇ ਹੱਥ ਧੋਵੋ। ਫਿਰ ਇੱੱਕ ਸਾਫ ਬਰਤਨ ਵਿੱਚ 01 ਲੀਟਰ ਪੀਣ ਯੋਗ ਵਾਲਾ ਸਾਫ ਪਾਣੀ ਪਾਓ।ਇਸ ਪਾਣੀ ਵਿੱਚ ਓ.ਆਰ.ਐਸ ਦਾ ਪੂਰਾ ਪੈਕਟ ਪਾ ਦਿਓ ਅਤੇ ਪਾਊਡਰ ਤੇ ਪਾਣੀ ਦੇ ਮਿਸ਼ਰਨ ਨੂੰ ਚੰਗੀ ਤਰਾ• ਘੋਲ ਲਓ। ਹਰ ਦਸਤ ਦੇ ਬਾਅਦ ਓ.ਆਰ.ਐਸ ਦੇ ਘੋਲ ਨੂੰ ਵਾਰ-ਵਾਰ ਚਮਚ ਨਾਲ ਪਿਲਾਓ ਅਤੇ ਬਣੇ ਹੋਏ ਘੋਲ ਨੂੰ 24 ਘੰਟੇ ਦੇ ਅੰਦਰ-ਅੰਦਰ ਇਸਤੇਮਾਲ ਕਰੋ।ਬਾਕੀ ਦੇ ਓ.ਆਰ.ਐਸ ਘੋਲ ਨੂੰ ਸੁੱਟ ਦਿਓ। ਉਨਾਂ ਦੱੱਸਿਆ ਕਿ ਦਸਤ ਬੰਦ ਹੋਣ ਦੇ ਬਾਅਦ ਵੀ 01 ਚਮਚ ਸਾਫ ਪਾਣੀ ਵਿੱੱਚ ਜ਼ਿੰਕ ਦੀ ਗੋਲੀ ਨੂੰ ਘੋਲ ਕੇ 14 ਦਿਨਾਂ ਤੱਕ ਦਿਓ। ਜ਼ਿੰਕ ਦਸਤ ਦੀ ਤੀਬਰਤਾ ਅਤੇ ਮਿਆਦ ਨੂੰ ਘਟਾਉਂਦਾ ਹੈ ਅਤੇ ਬੱਚੇ'ਚ ਇੰਮਉਨੀਟੀ ਨੂੰ ਲੰਬੇ ਸਮੇਂ ਤੱੱਕ ਵਧਾਉਂਦਾ ਹੈ। ਉਨਾਂ ਕਿਹਾ ਕਿ ਦਸਤ ਦੌਰਾਨ ਬਰੈਸਟ ਫੀਡਿੰਗ (ਸਤਨਪਾਨ) ਦੇਣਾ ਜਾਰੀ ਰੱਖੋ ਅਤੇ ਬੀਮਾਰੀ ਦੇ ਦੌਰਾਨ ਤੇ ਉਸ ਦੇ ਬਾਅਦ ਵੀ ਵਾਧੂ ਆਹਾਰ ਤਰਲ ਪਦਾਰਥ ਅਤੇ ਪੂਰਕ ਖੁਰਾਕ ਦਿੰਦੇ ਰਹੋ। ਬੱਚੇ ਨੂੰ ਜਨਮ ਤੋਂ ਲੈ ਕੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱੱਧ ਹੀ ਪਿਲਾਓ। ਬੱਚੇ ਵਿੱਚ ਦਸਤ ਦੀ ਰੋਕਥਾਮ ਵਾਸਤੇ ਇਹ ਬਹੁਤ ਜ਼ਰ੍ਰੂਰੀ ਹੈ ਕਿ ਖਾਣਾ ਬਣਾਉਣ, ਬੱੱਚੇ ਨੂੰ ਆਹਾਰ ਦੇਣ ਤੋਂ ਪਹਿਲਾਂ ਅਤੇ ਬੱਚੇ ਦੇ ਪਖਾਨੇ ਦੀ ਸਫਾਈ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਹਮੇਸ਼ਾਂ ਸਾਬਣ ਨਾਲ ਹੀ ਧੋਵੋ। ਇਸ ਤੋ ਇਲਾਵਾ ਆਪਣੇ ਬੱਚੇ ਦੇ ਮਲ ਦਾ ਤੁਰੰਤ ਅਤੇ ਸੁਰੱੱਖਿਅਤ ਢੰਗ ਨਾਲ ਨਿਪਟਾਰਾ ਕਰੋ। ਘਰ ਵਿੱਚ ਲੈਟਰੀਨਜ਼ ਦੀ ਵਰਤੋਂ ਕਰੋ ਅਤੇ ਸਵੱੱਛਤਾ ਦਾ ਧਿਆਨ ਰੱੱਖੋ। ਉਨਾਂ ਕਿਹਾ ਕਿ ਜੇਕਰ ਬੱੱਚਿਆਂ ਵਿੱਚ ਤੀਬਰ ਦਸਤ ਹੋਣ ਜਾਣ ਤਾਂ ਤੁੰਰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਡਾਕਟਰ ਕੋਲ ਲੈਕੇ ਜ਼ਰੂਰ ਜਾਓ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰ.ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ, ਡਾ.ਪ੍ਰਿਅੰਕਾਂ ਠਾਕੁਰ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਇੰਦਰ ਕੌਰ, ਜ਼ਿਲਾ• ਬੀ.ਬੀ.ਸੀ ਸ਼੍ਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED