27 ਹਜ਼ਾਰ ਏਕੜ ਰਕਬੇ ਵਿੱਚ ਖੜੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ

Jul 19 2019 01:44 PM
27 ਹਜ਼ਾਰ ਏਕੜ ਰਕਬੇ ਵਿੱਚ ਖੜੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ

ਫ਼ਰੀਦਕੋਟ:

ਕੁਝ ਦਿਨ ਪਹਿਲਾਂ ਹਰ ਕਿਸੇ ਨੂੰ ਮਾਨਸੂਨ ਦਾ ਇੰਤਜ਼ਾਰ ਸੀ ਪਰ ਇਸੇ ਮਾਨਸੂਨ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡਾਂ ਵਿੱਚ ਜਬਾਹੀ ਮਚਾ ਦਿੱਤੀ ਹੈ। ਫਰੀਦਕੋਟ ਦੇ ਪਿੰਡਾਂ ਦੀ ਲਗਪਗ 27 ਹਜ਼ਾਰ ਏਕੜ ਰਕਬੇ ਵਿੱਚ ਖੜੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ। ਝੋਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਇਸ ਦੀ ਲਪੇਟ 'ਚ ਆ ਚੁੱਕਾ ਹੈ। ਪ੍ਰਸਾਸ਼ਨ ਦੀ ਅਣਗਹਿਲੀ ਵੇਖਣ ਨੂੰ ਮਿਲ ਰਹੀ ਹੈ ਕੇ ਕਿਸਾਨ ਖ਼ੁਦ ਬੱਚਿਆਂ ਵਾਂਚ ਪਾਲੀ ਹੋਈ ਆਪਣੀ ਫਸਲ ਨੂੰ ਬਚਾਉਣ ਲਈ ਖੇਤਾਂ ਚੋਂ ਪਾਣੀ ਕੱਢਣ ਲਈ ਡਟੇ ਹੋਏ ਹਨ।
ਇਸ ਬਾਰੇ ਫ਼ਰੀਦਕੋਟ ਦੇ ਗੋਲੇਵਾਲਾ ਇਲਾਕੇ ਦੇ ਪਿੰਡ ਘੋਨੀ ਵਾਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ 'ਚ ਬਾਰਸ਼ ਪੈਣ ਕਰਕੇ ਹਰ ਸਾਲ ਘੱਟੋ-ਘੱਟ ਹਜ਼ਾਰ ਏਕੜ ਫਸਲ ਦਾ ਨੁਕਸਾਨ ਹੁੰਦਾ ਹੈ। ਜ਼ਿਮੀਦਾਰਾਂ ਨੂੰ ਇਸ ਦਾ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ। ਜੇ ਮਿਲਦਾ ਵੀ ਹੈ ਤਾਂ ਨਾਂ-ਮਾਤਰ ਹੀ ਮਿਲਦਾ ਹੈ। ਇਲਾਕੇ ਵਿੱਚ ਪ੍ਰਸਾਸ਼ਨ ਕੋਈ ਧਿਆਨ ਨਹੀਂ ਦਿੰਦਾ। ਖੇਤਾਂ 'ਚ 3-3 ਫੁੱਟ ਪਾਣੀ ਖੜਾ ਹੈ ਤੇ ਡਰੇਨ 'ਚ ਲੱਗੀਆ ਪਾਈਪਾਂ ਵੀ ਪਾਣੀ ਨਹੀਂ ਕੱਢ ਰਹੀਆਂ। ਕਿਸਾਨਾਂ ਮੰਗ ਕੀਤੀ ਕਿ ਸਰਕਾਰ ਨੂੰ ਉਨ੍ਹਾਂ ਦੀ ਫਸਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਮਾਮਲੇ ਬਾਰੇ ਜਦੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੀ ਕਰੀਬ 27000 ਏਕੜ ਫਸਲ ਪਾਣੀ ਦੀ ਮਾਰ ਹੇਠ ਆਈ ਹੈ। ਉਹ ਲਗਤਾਰ ਟੀਮਾਂ ਬਣਾ ਪਿੰਡਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੋ ਵੀ ਮਦਦ ਦੀ ਲੋੜ ਹੈ, ਪ੍ਰਾਸ਼ਸਨ ਉਨ੍ਹਾਂ ਨੂੰ ਮੁਹੱਈਆ ਕਰਵਾ ਰਿਹਾ ਹੈ।

 

© 2016 News Track Live - ALL RIGHTS RESERVED