ਪੰਜਾਬ ਅੰਦਰ 32 ਅਜਿਹੇ ਸਥਾਨਾਂ ਜਿਨ•ਾਂ ਦਾ ਟੂਰਿਜਮ ਵਜੋਂ ਵਿਕਾਸ ਕੀਤਾ ਜਾਵੇਗਾ ਅਤੇ ਆਰ.ਐਸ.ਡੀ. ਨੰਬਰ-1 ਤੇ ਹੋਵੇਗਾ - ਸ. ਨਵਜੋਤ ਸਿੰਘ ਸਿੱਧੂ

Jun 17 2018 03:43 PM
ਪੰਜਾਬ ਅੰਦਰ 32 ਅਜਿਹੇ ਸਥਾਨਾਂ ਜਿਨ•ਾਂ ਦਾ ਟੂਰਿਜਮ ਵਜੋਂ ਵਿਕਾਸ ਕੀਤਾ ਜਾਵੇਗਾ ਅਤੇ ਆਰ.ਐਸ.ਡੀ. ਨੰਬਰ-1 ਤੇ ਹੋਵੇਗਾ - ਸ. ਨਵਜੋਤ ਸਿੰਘ ਸਿੱਧੂ


ਪਠਾਨਕੋਟ
ਪੂਰੇ ਪੰਜਾਬ ਅੰਦਰ ਰਣਜੀਤ ਸਾਗਰ ਡੈਮ ਇਕ ਅਜਿਹਾ ਕੁਦਰਤੀ ਟੂਰਿਜਮ ਸਪਾਟ ਹੈ ਜਿਸ ਨੂੰ ਵਿਕਸਿਤ ਕੀਤਾ ਜਾਵੇ ਤਾਂ ਪੂਰੀ ਦੁਨੀਆ ਅੰਦਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਇਕ ਵੱਖਰੀ ਪਹਿਚਾਣ ਬਣਾ ਸਕਦਾ ਹੈ , ਆਉਂਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਵਿਕਾਸ ਦੀ ਇਹ ਸਥਾਨ ਮੁੰਹ ਬੋਲਦੀ ਤਸਵੀਰ ਹੋਵੇਗੀ। ਇਹ ਪ੍ਰਗਟਾਵਾ ਸ. ਨਵਜੋਤ ਸਿੰਘ ਸਿੱਧੂ ਮਾਨਯੋਗ ਮੰਤਰੀ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੇ ਜੋ ਅੱਜ ਜਿਲ•ਾ ਪਠਾਨਕੋਟ ਵਿੱਚ ਸਥਿਤ ਰਣਜੀਤ ਸਾਗਰ ਡੈਮ ਵਿਖੇ ਟੂਰਿਜਮ ਨੂੰ ਵਿਕਸਿਤ ਕਰਨ ਦੇ ਲਈ ਮੋਕੇ ਦਾ ਜਾਇਜਾ ਲੈਣ ਲਈ ਪਹੁੰਚੇ ਹੋਏ ਸਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਕਾਸ ਪ੍ਰਤਾਪ ਸਕੱਤਰ ਟੂਰਿਜਮ ਕਲਚਰ ਐਂਡ ਅਫੇਅਰ, ਸਿਵ ਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਟੂਰਿਜਮ,ਐਸ.ਪੀ. ਸਿੰਘ ਢੀਂਡਸਾ ਪ੍ਰੋਜੈਕਟ ਕੋਆਰਡੀਨੇਟਰ ਅਤੇ ਮੈਨੇਜਰ ਫਾਇਨਾਸ, ਬਲਰਾਮ ਸਿੱਧੂ ਪੀ.ਐਸ.ਓ., ਅਮਿਤ ਵਿੱਜ ਵਿਧਾਇਕ ਪਠਾਨਕੋਟ, ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਸੁਧੀਰ ਗੁਪਤਾ ਐਸ.ਈ. ਰਣਜੀਤ ਸਾਗਰ ਡੈਮ ਸਾਹਪੁਰਕੰਡੀ, ਨਰੇਸ ਮਹਾਜਨ ਜਿਲ•ਾ ਟੂਰਿਜਮ ਨੋਡਲ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਅਤੇ ਹੋਰ ਅਧਿਕਾਰੀ ਅਤੇ ਪਠਾਨਕੋਟ ਕੌਂਸਲਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾ ਸ. ਨਵਜੋਤ ਸਿੰਘ ਸਿੱਧੂ ਮੰਤਰੀ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਾਹਪੁਰਕੰਡੀ ਵਿਖੇ ਸਥਿਤ ਰਾਵੀ ਸਦਨ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਪੰਜਾਬ ਪੁਲਿਸ ਦੀ ਟੂਕੜੀ ਵੱਲੋਂ ਉਨ•ਾਂ ਨੂੰ ਗਾਰਡ ਆਫ ਆਨਰ ਕੀਤਾ ਗਿਆ। ਇਸ ਤੋਂ ਬਾਅਦ ਉਹ ਰਣਜੀਤ ਸਾਗਰ ਡੈਮ ਲਈ ਰਵਾਨਾ ਹੋਏ। ਰਣਜੀਤ ਸਾਗਰ ਡੈਮ ਵਿਖੇ ਪਹੁੰਚ ਕੇ ਸਭ ਤੋਂ ਪਹਿਲਾ ਉਨ•ਾਂ ਸਹੀਦੀ ਸਮਾਰਕ ਤੇ ਸਹੀਦਾਂ ਨੂੰ ਸਰਧਾਂਜਲੀ ਦਿੱਤੀ। ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਉਨ•ਾਂ ਤਿਆਰ ਕੀਤੇ ਪ੍ਰੋਜੈਕਟ ਰਿਪੋਰਟ ਅਤੇ ਮੋਕੇ ਦੀ ਸਥਿਤੀ ਦਾ ਜਾਇਜਾ ਲਿਆ। ਇਸ ਮੋਕੇ ਤੇ ਸ. ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਰਿਜਮ ਨੂੰ ਪੂਰੀ ਤਰ•ਾ ਨਾਲ ਵਿਕਸਿਤ ਕਰਨ ਦੇ ਲਈ ਪੂਰੇ ਪੰਜਾਬ ਅੰਦਰ 32 ਅਜਿਹੇ ਸਥਾਨਾਂ ਦਾ ਚੁਨਾਬ ਕੀਤਾ ਗਿਆ ਹੈ ਜਿਨ•ਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਵਿਕਸਿਤ ਕੀਤੇ ਜਾਣ ਮਗਰੋਂ ਇਹ ਸਥਾਨ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਅੰਦਰ ਇਕ ਵੱਖਰੀ ਪਹਿਚਾਣ ਬਣਾਉਂਣਗੇ। ਉਨ•ਾਂ ਕਿਹਾ ਕਿ ਕਰੀਬ 150 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਉਨ•ਾਂ ਨੂੰ ਮਿਲੇ ਹਨ ਅਤੇ 100-150 ਕਰੋੜ ਹੋਰ ਬਹੁਤ ਜਲਦੀ ਮਿਲ ਰਹੇ ਹਨ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਦਾ ਰਣਜੀਤ ਸਾਗਰ ਡੈਮ ਜੋ ਕਿ ਕੁਦਰਤੀ ਟੂਰਿਜਮ ਸਥਾਨ ਹੈ ਅਤੇ ਇਥੇ ਵਿਭਾਗ ਦੀ ਕਰੀਬ 11 ਏਕੜ ਜਮੀਨ ਨੂੰ ਇਸ ਤਰ•ਾ ਨਾਲ ਵਿਕਸਿਤ ਕੀਤਾ ਜਾਵੇਗਾ ਕਿ ਪਠਾਨਕੋਟ ਦੀ ਪਹਿਚਾਣ ਪੰਜਾਬ ਜਾਂ ਭਾਰਤ ਹੀ ਨਹੀਂ ਪੂਰੀ ਦੁਨੀਆਂ ਅੰਦਰ ਬਣੇਗੀ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਡੈਮ ਦੇ ਨਜਦੀਕ ਬਣੇ ਮੂਸਰਬਾ ਅਤੇ ਕੁਲਾਰਾ ਟਾਪੂਆਂ ਨੂੰ ਵੀ ਵਿਕਸਿਤ ਕੀਤਾ ਜਾਵੇਗਾ ਅਤੇ ਆਉਂਣ ਵਾਲੇ ਸਮੇਂ ਵਿੱਚ ਇਹ ਦੇਖਣ ਯੋਗ ਹੋਣਗੇ । ਉਨ•ਾਂ ਕਿਹਾ ਕਿ ਇਹ ਵਿਕਾਸ ਨੂੰ ਮੇਰਾ ਜਾਂ ਤੇਰਾ ਨਾਮ ਨਾਲ ਨਹੀਂ ਸਗੋਂ ਸਾਡਾ ਕਹਿ ਕੇ ਪੂਰਾ ਕੀਤਾ ਜਾਵੇਗਾ। ਪੰਜਾਬ ਅੰਦਰ 32 ਸਥਾਨਾਂ ਦਾ ਵਿਕਾਸ ਜੋ ਕਿ ਟੂਰਿਜਮ ਵੱਲੋਂ ਆਉਂਣ ਵਾਲੀ ਪੀੜੀ ਲਈ ਇਕ ਬਹੁਤ ਵੱਡੀ ਸੋਗਾਤ ਹੋਵੇਗਾ। ਇਨ•ਾਂ ਪੋਜੈਕਟਾਂ ਨੂੰ ਪੂਰੀ ਤਾਕਤ ਦੇ ਨਾਲ ਪੂਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਤੋਂ ਮਗਰੋਂ ਉਹ ਜਿਲ•ਾਂ ਗੁਰਦਾਸਪੁਰ ਵਿੱਚ ਪੈਂਦੇ ਕਲਾਨੋਰ ਜਿੱਥੇ ਬਾਦਸਾਹ ਅਕਬਰ ਦਾ ਤਾਜਪੋਸੀ ਸਥਾਨ ਹੈ ਅਤੇ ਕਰੀਬ 400 ਸਾਲ ਪੁਰਾਣਾ ਸਿਵ ਮੰਦਿਰ ਹੈ ਨੂੰ ਵੀ ਵੇਖਣ ਜਾ ਰਹੇ ਹਨ ਇਨ•ਾਂ ਸਥਾਨਾਂ ਨੂੰ ਵੀ ਟੂਰਿਜਮ ਦੇ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਰਣਜੀਤ ਸਾਗਰ ਡੈਮ ਵਰਗੀ ਸਪੱਤੀ ਨੂੰ ਮਿੱਟੀ ਵਿੱਚ ਨਹੀਂ ਰੁਲਨ ਦਿੱਤਾ ਜਾਵੇਗਾ ਇਹ ਹੀਰੇ ਦੀ ਤਰ•ਾ ਇਹ ਕੁਦਰਤੀ ਸਥਾਨ ਆਪਣੀ ਪਹਿਚਾਣ ਆਪ ਬਣਾਏਗਾ।

© 2016 News Track Live - ALL RIGHTS RESERVED