ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਨੇ ਮੀਰਥਲ ਸਕੂਲ ਵਿੱਚ ਲਗਾਏ ਪੋਦੇ।

Jul 17 2018 04:00 PM
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਨੇ ਮੀਰਥਲ ਸਕੂਲ ਵਿੱਚ ਲਗਾਏ ਪੋਦੇ।


ਪਠਾਨਕੋਟ
“ਮਿਸਨ ਤੰਦਰੁਸਤ ਪੰਜਾਬ” ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਵੱਲੋ ਮੈਸ-ਯੂਨਾਈਟਡ ਸਪਰਿਟ (ਪ੍ਰਾਂ) ਲਿਮਟਿਡ, ਪਠਾਨਕੋਟ ਦੇ ਸਹਿਯੋਗ ਨਾਲ ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ, ਮੀਰਥਲ, ਪਠਾਨਕੋਟ ਅਤੇ ਮੀਰਥਲ ਦੀ ਖੇਡ ਗਰਾਊਡ ਵਿਖੇ ਪੋਦੇ ਲਗਾਏ ਗਏ । 
ਇੱਥੇ ਸ੍ਰੀ ਰਣਤੇਜ ਸ਼ਰਮਾਂ, ਸਹਾਇਕ ਵਾਤਾਵਰਣ ਇੰਜੀਨੀਅਰ ਵੱਲੋ ਸੰਬੋਧਤ ਕਰਦਿਆ ਕਿਹਾ ਕਿ ਵਾਤਾਵਰਣ ਦੀ ਸੁਧਤਾ ਲਈ ਸਾਨੂੰ ਵੱੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ•ਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ । ਉਨ•ਾਂ ਅੱਗੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਸੁਰੂ ਕੀਤੇ ਗਏ “ਮਿਸਨ ਤੰਦਰੁਸਤ ਪੰਜਾਬ”  ਤਹਿਤ ਧਰਤੀ ਤੇ ਵੱਧ ਤੋ ਵੱਧ ਰੁੱਖ ਲਗਾਏ ਜਾਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਪੋਦੇ ਲਗਾਉਂਣ ਦਾ ਉਪਰਾਲਾ ਇੱਕ ਬਹੁਤ ਹੀ ਵਧੀਆ ਕਦਮ ਹੈ। ਉਨ•ਾਂ ਕਿਹਾ ਕਿ ਇਹ ਮਿਸ਼ਨ ਪ੍ਰਦੂਸ਼ਣ ਮੁਕਤ ਅਤੇ ਸਵੱਛ ਵਾਤਾਵਰਣ ਰੱਖਣ ਲਈ ਅਤਿ-ਸਹਾਈ ਹੋਵੇਗਾ । ਉਨ•ਾਂ ਰੁੱਖਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੁੱਖ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਇਨ•ਾਂ ਤੋ ਬਿਨ•ਾਂ ਮਨੁੱਖ ਦਾ ਆਧਾਰ ਨਹੀ ਹੈ । 
ਇਸ ਮੋਕੇ ਪ੍ਰਿੰਸੀਪਲ ਜੋਰਾਵਰ ਸਿੰਘ, ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ, ਮੀਰਥਲ, ਪਠਾਨਕੋਟ ਵੱਲੋ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲਗਾਏ ਹੋਏ ਰੁੱਖਾ ਦੀ ਪੂਰੀ ਸਾਂਭ ਸੰਭਾਲ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ । ਇਸ ਮੋਕੇ ਪ੍ਰਿੰਸੀਪਲ ਜੋਰਾਵਰ ਸਿੰਘ, ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ, ਮੀਰਥਲ, ਪਠਾਨਕੋਟ ਅਤੇ ਸ੍ਰੀ ਰਮਨ, ਮੈਸ-ਯੂਨਾਈਟਡ ਸਪਰਿਟ (ਪ੍ਰਾਂ) ਲਿਮਟਿਡ, ਪਠਾਨਕੋਟ ਅਤੇ ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਵੀ ਮਂੌਜੂਦ ਸਨ ।
 

© 2016 News Track Live - ALL RIGHTS RESERVED