ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵੱਲੋਂ ਅਪੀਲ

Jan 19 2019 04:55 PM
ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵੱਲੋਂ ਅਪੀਲ



ਪਠਾਨਕੋਟ
ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵੱਲੋਂ ਸਾਰੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨਾਂ ਰੱਖਿਆ ਪੈਨਸ਼ਨਰਾਂ ਨੇ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਵਿਖੇ ਜਮ•ਾ ਨਹੀਂ ਕਰਵਾਈ ਹੈ, ਉਹ ਜਲਦੀ ਤੋਂ ਜਲਦੀ ਆਪਣੇ ਪੈਨ ਕਾਰਡ ਦੀ ਫੋਟੋਕਾਪੀ ਜਮ•ਾ ਕਰਵਾਉਣ। ਇਹ ਜਾਣਕਾਰੀ ਸ਼੍ਰੀ ਰਜਿੰਦਰ ਸਿੰਘ ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਹਰ ਮਹੀਨੇ ਦੀ ਤਰ•ਾਂ ਇਸ ਮਹੀਨੇ ਵੀ 31 ਜਨਵਰੀ, 2019 ਨੂੰ ਮਿੰਨੀ ਪੈਨਸ਼ਨ ਅਦਾਲਤ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 05:30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।ਉਨ•ਾਂ ਦੱਸਿਆ ਕਿ ਰੱਖਿਆ ਪੈਨਸ਼ਨਰ/ ਰੱਖਿਆ ਫੈਮਲੀ ਪੈਨਸ਼ਨਰ ਉਕਤ ਦਫ਼ਤਰ ਤੋਂ ਬਿਨੈ ਪੱਤਰ ਪ੍ਰਾਪਤ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।   

© 2016 News Track Live - ALL RIGHTS RESERVED