ਨੌਜਵਾਨਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਲਈ ਯੋਗ ਉਪਰਾਲੇ

Jan 19 2019 04:55 PM
ਨੌਜਵਾਨਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਲਈ ਯੋਗ ਉਪਰਾਲੇ
 
ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ਼੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਬਠਿੰਡਾ ਵਿਖੇ ਹੋਈਆਂ ਪੰਜਾਬ ਰਾਜ ਖੇਡਾਂ 2018-19 ਵਿੱਚ ਅੰਡਰ-14 ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲੇ ਦੌਰਾਨ ਜ਼ਿਲਾ ਪਠਾਨਕੋਟ ਦੀਆਂ ਜੇਤੂ ਰਹੀਆਂ ਖਿਡਾਰਣਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਉਨਾਂ ਬੱਚੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅੱਜ ਲੜਕਿਆਂ ਵਾਂਗ ਲੜਕੀਆਂ ਵੀ ਖੇਡਾਂ ਵਿੱਚ ਵੱਡੀਆ ਮੱਲਾਂ ਮਰ ਕੇ ਆਪਣੇ ਦੇਸ਼, ਰਾਜ, ਜ਼ਿਲੇ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨਾਂ ਨੌਜਵਾਨਾਂ ਨੂੰ ਪੇ੍ਰਰਨਾ ਦਿੰਦਿਆ ਕਿਹਾ ਕਿ ਖੇਡਣ ਨਾਲ ਸਾਡਾ ਸਰੀਰਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਪੜਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੀ ਰੂਚੀ ਖੇਡਾਂ ਵਿੱਚ ਵੀ ਬਣਾਉਣੀ ਚਾਹੀਦੀ ਹੈ। 

  ਇਸ ਮੌਕੇ ਹਾਜ਼ਰ ਸ਼੍ਰੀਮਤੀ ਜਸਮੀਤ ਕੌਰ ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਪੰਜਾਬ ਰਾਜ ਖੇਡਾਂ 2018-19 ਵਿੱਚ ਅੰਡਰ 14 ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲੇ ਬਠਿੰਡਾ ਜ਼ਿਲੇ ਵਿੱਚ 14 ਜਨਵਰੀ ਤੋਂ 17 ਜਨਵਰੀ ਤੱਕ ਕਰਵਾਏ ਗਏ ਸਨ। ਜਿਸ ਵਿੱਚੋਂ ਜ਼ਿਲਾ ਪਠਾਨਕੋਟ ਓਵਰਆਲ ਦੂਜੇ ਸਥਾਨ ਰਿਹਾ। ਉਨਾਂ ਦੱਸਿਆ ਕਿ ਕੁਸ਼ਤੀ ਦੇ ਇੰਨਾਂ ਮੁਕਾਬਿਆਂ ਰਿਸ਼ੀਕਾ ਨੇ ਪਹਿਲਾ, ਸਹਿਨਾਜ, ਭੂਮੀ ਤੇ ਰੀਤਿਕਾ ਨੇ ਦੂਜਾ ਅਤੇ ਰਮਜਾਨਾ ਤੇ ਸੁਨੈਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇੰਨਾਂ ਵਿਦਿਆਰਥਣਾਂ ਨੂੰ ਕੋਚ ਕੁਲਵਿੰਦਰ ਕੌਰ ਵੱਲੋਂ ਕੋਚਿੰਗ ਦਿੱਤੀ ਗਈ ਸੀ। ਉਨਾਂ ਕਿਹਾ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਨ ਲਈ ਜ਼ਿਲਾ ਖੇਡ ਵਿਭਾਗ ਵੱਲੋਂ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ।    
© 2016 News Track Live - ALL RIGHTS RESERVED