ਕੈਪਟਨ ਸਰਕਾਰ ਵੱਲ਼ੋਂ ਅੰਗੂਠਾ ਵਿਖਾਉਣ ਤੋਂ ਮੁਲਾਜ਼ਮ ਭੜਕ ਗਏ

Jun 18 2019 03:48 PM
ਕੈਪਟਨ ਸਰਕਾਰ ਵੱਲ਼ੋਂ ਅੰਗੂਠਾ ਵਿਖਾਉਣ ਤੋਂ ਮੁਲਾਜ਼ਮ ਭੜਕ ਗਏ

ਚੰਡੀਗੜ੍ਹ: 

ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਸਰਕਾਰ ਵੱਲ਼ੋਂ ਅੰਗੂਠਾ ਵਿਖਾਉਣ ਤੋਂ ਮੁਲਾਜ਼ਮ ਭੜਕ ਗਏ ਹਨ। ਅੱਜ ਪੰਜਾਬ ਭਰ ਦੇ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਚੌਥੀ ਵਾਰ ਵਾਅਦਿਆਂ ਤੋਂ ਮੁਕਰੀ ਹੈ। ਇਸ ਲਈ ਅੱਜ ਤੋਂ ਅਣਮਿੱਥੇ ਸਮੇਂ ਦੀ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ।ਕਾਬਲੇਗੌਰ ਹੈ ਕਿ ਕੈਪਟਨ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੰਘਰਸ਼ ਕਰ ਰਹੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਇਹ ਵਾਅਦਾ ਕਰਕੇ ਸ਼ਾਂਤ ਕੀਤਾ ਸੀ ਕਿ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਮੰਗਾਂ ਮੰਨ ਲਈਆਂ ਜਾਣਗੀਆਂ। ਇਸੇ ਤਹਿਤ ਖੁ਼ਦ ਮੁੱਖ ਮੰਤਰੀ ਨੇ 27 ਮਈ ਨੂੰ ਕੈਬਨਿਟ ਸਬ ਕਮੇਟੀ ਦੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਇਸ ਕਮੇਟੀ ਨੇ ਮੀਟਿੰਗ ਕਰਨੀ ਵੀ ਜ਼ਰੂਰੀ ਨਹੀਂ ਸਮਝੀ।

© 2016 News Track Live - ALL RIGHTS RESERVED