ਪੰਜਾਬ ਵਿੱਚ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਔਖਾ ਹੋਣਾ ਪੈ ਰਿਹਾ

Jun 12 2019 05:24 PM
ਪੰਜਾਬ ਵਿੱਚ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਔਖਾ ਹੋਣਾ ਪੈ ਰਿਹਾ

ਚੰਡੀਗੜ੍ਹ:

ਪੰਜਾਬ ਵਿੱਚ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਔਖਾ ਹੋਣਾ ਪੈ ਰਿਹਾ ਹੈ। ਪੰਜਾਬ ਦੇ ਬਹੁਤੇ ਠੇਕਿਆਂ ਵਿੱਚੋਂ ਚੰਗੀ ਗੁਣਵੱਤਾ ਵਾਲੀ ਬੀਅਰ ਮੁੱਕੀ ਹੋਈ ਹੈ। ਇਸ ਦਾ ਵੱਡਾ ਕਾਰਨ ਅੱਤ ਦੀ ਗਰਮੀ ਵਿੱਚ ਵਧੀ ਹੋਈ ਮੰਗ ਤੇ ਘੱਟ ਸਪਲਾਈ ਹੈ। ਗਰਮੀ ਕਰਕੇ ਵਿਸਕੀ ਨਾਲੋਂ ਬੀਅਰ ਦੀ ਖਪਤ ਵਧ ਗਈ ਹੈ।
ਗਰਮੀਆਂ ਵਿੱਚ ਬੀਅਰ ਦੀ ਮੰਗ ਆਮ ਨਾਲੋਂ 30% ਵੱਧ ਜਾਂਦੀ ਹੈ। ਸਿਰਫ ਬਠਿੰਡਾ ਸ਼ਹਿਰ ਵਿੱਚ ਰੋਜ਼ਾਨਾ 15,000 ਬੋਤਲਾਂ ਬੀਅਰ ਦੀ ਖਪਤ ਹੁੰਦੀ ਹੈ। ਪੰਜਾਬ ਵਿੱਚ ਬੀਅਰ ਦੇ ਮਸ਼ਹੂਰ ਬਰਾਂਡ ਕਾਰਲਸਬਰਗ, ਹੈਨੀਕੈਨ ਤੇ ਕਿੰਗਫਿਸ਼ਰ ਆਦਿ ਤਾਂ ਭਾਲਿਆਂ ਨਹੀਂ ਲੱਭਦੇ। ਇਸ ਲਈ ਬੀਅਰ ਪੀਣ ਦੇ ਸ਼ੌਕੀਨਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਠੇਕੇਦਾਰਾਂ ਮੁਤਾਬਕ ਜਿੱਥੇ ਉੱਘੇ ਬਰਾਂਡ ਦੀ ਬੀਅਰ ਦੀ ਸਪਲਾਈ ਥੋੜ੍ਹੀ ਹੈ, ਉੱਥੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੇ ਮਾਅਰਕਿਆਂ ਨੂੰ ਪ੍ਰਵਾਨਗੀ ਨਹੀਂ ਮਿਲੀ। ਅਜਿਹੇ ਵਿੱਚ ਪੰਜਾਬ 'ਚ ਡਰਾਈ ਸਟੇਟ ਜਿਹੇ ਹਾਲਾਤ ਹੋ ਗਏ ਹਨ।

© 2016 News Track Live - ALL RIGHTS RESERVED