ਅਨੀਮੀਆ ਜਾਂਚ ਕੈਂਪ ਲਗਾਇਆ ਗਿਆ

Sep 27 2019 12:52 PM
ਅਨੀਮੀਆ ਜਾਂਚ ਕੈਂਪ ਲਗਾਇਆ ਗਿਆ

 ਬਟਾਲਾ :

ਸਿਹਤ ਵਿਭਾਗ ਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਐੱਚਸੀ ਧਿਆਨਪੁਰ ਵਿਖੇ ਅਨੀਮੀਆ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਗਰਭਵਤੀ ਅੋਰਤਾਂ ਤੇ ਕਿਸ਼ੋਰ ਲੜਕੀਆਂ ਦਾ ਐੱਚਬੀ ਚੈਕ ਕੀਤਾ ਗਿਆ। ਇਸ ਮੌਕੇ ਐੱਸਐੱਮਓ ਡਾ. ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਭਵਤੀ ਅੌਰਤਾਂ ਅਤੇ ਕਿਸ਼ੋਰ ਉੱਮਰ ਦੀਆਂ ਲੜਕੀਆਂ ਵਿਚ ਖੂਨ ਦੀ ਕਮੀ ਹੋਣਾ ਇਕ ਆਮ ਗੱਲ ਹੈ ਅਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਸ਼ੁਰੂ ਨਾ ਕੀਤਾ ਜਾਵੇ ਤਾਂ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਗਰਭਵਤੀ ਅੌਰਤਾਂ ਤੇ ਬੱਚੇ ਦੀ ਸਿਹਤ ਲਈ ਖੂਨ ਦੀ ਕਮੀ ਬਹੁਤ ਨੁਕਸਾਨਦਾਇਕ ਹੈ। ਇਸ ਤੋਂ ਬਚਾਅ ਲਈ ਸਭ ਨੂੰ ਹਰੀਆਂ ਖੱਤੇਦਾਰ ਸਬਜ਼ੀਆਂ, ਸੇਬ, ਅਨਾਰ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਮੌਕੇ ਹਰਦੀਪ ਸਿੰਘ ਬੀਈਈ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿਚ ਜਗਰੂਕਤਾ ਪੈਦਾ ਕਰਨਾ ਹੈ। ਲੋਕ ਜਾਗਰੂਕ ਹੋਣਗੇ ਤਾਂ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਇਸ ਮੌਕੇ ਸਤਿੰਦਰ ਕੌਰ, ਊਸ਼ਾ ਦੇਵੀ, ਕੇਵਲ ਮਸੀਹ, ਗੁਰਵਿੰਦਰ ਕੌਰ, ਸਲੀਨਾ, ਅਮਨਦੀਪ ਕੌਰ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED