ਪੈਰ ਫਿਸਲਣ ਕਾਰਨ ਬਿਕਰਮ ਮਜੀਠੀਆ ਸਟੇਜ ਤੋਂ ਡਿੱਗ

Nov 14 2018 03:48 PM
ਪੈਰ ਫਿਸਲਣ ਕਾਰਨ ਬਿਕਰਮ ਮਜੀਠੀਆ ਸਟੇਜ ਤੋਂ ਡਿੱਗ

ਜਲੰਧਰ :

ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ 'ਚ ਜਲੰਧਰ 'ਚ ਲਗਾਏ ਗਏ ਧਰਨੇ ਦੌਰਾਨ ਪੈਰ ਫਿਸਲਣ ਕਾਰਨ ਬਿਕਰਮ ਮਜੀਠੀਆ ਅਚਾਨਕ ਸਟੇਜ ਤੋਂ ਡਿੱਗ ਗਏ। ਦਰਅਸਲ ਬਿਕਰਮ ਮਜੀਠੀਆ ਸਟੇਜ 'ਤੇ ਧਰਨੇ ਦੌਰਾਨ ਸੰਬੋਧਨ ਕਰ ਰਹੇ ਸਨ, ਸੰਬੋਧਨ ਤੋਂ ਬਾਅਦ ਜਿਵੇਂ ਹੀ ਮਜੀਠੀਆ ਸਟੇਜ ਤੋਂ ਹੇਠਾਂ ਉਰਤਣ ਲੱਗੇ ਤਾਂ ਅਚਾਨਕ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਸਟੇਜ ਤੋਂ ਹੇਠਾਂ ਜਾ ਡਿੱਗੇ। ਇਸ ਦੌਰਾਨ ਵਰਕਰਾਂ ਵਲੋਂ ਉਨ੍ਹਾਂ ਨੂੰ ਪਾਣੀ ਪਿਲਾਇਆ ਗਿਆ। ਹਾਲਾਂਕਿ ਮਜੀਠੀਆ ਜ਼ਮੀਨ 'ਤੇ ਨਹੀਂ ਡਿੱਗੇ ਅਤੇ ਉਥੇ ਬੈਠੇ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ। 

ਇਸ ਘਟਨਾਕ੍ਰਮ ਤੋਂ ਬਾਅਦ ਮੀਡੀਆ ਦਾ ਧਿਆਨ ਇਕਦਮ ਮਜੀਠੀਆ ਵੱਲ ਹੋ ਗਿਆ ਅਤੇ ਕੁਝ ਸਮੇਂ ਲਈ ਰੈਲੀ ਵਾਲੀ ਜਗ੍ਹਾ 'ਤੇ ਸਥਿਤੀ ਹਾਸੋ-ਹੀਣੀ ਹੋ ਗਈ। ਜਿੱਥੇ ਇਕ ਪਾਸੇ ਸਾਰੇ ਆਗੂ ਤੇ ਵਰਕਰ ਮਜੀਠੀਆ ਨੂੰ ਸੰਭਾਲਣ 'ਤੇ ਲੱਗੇ ਹੋਏ ਸਨ, ਉਥੇ ਹੀ ਸੁਖਬੀਰ ਬਾਦਲ ਇਕ ਪਾਸੇ ਬੈਠੇ ਮੁਸਕਰਾਉਂਦੇ ਰਹੇ।

© 2016 News Track Live - ALL RIGHTS RESERVED