ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਕੁੰਦਨ ਐਨਐਸਯੂਆਈ ਦੇ ਕੌਮੀ ਸਕੱਤਰ ਹਨ।
ਪਹਿਲਾਂ ਸਾਲ 2013 ਵਿੱਚ ਉਨ੍ਹਾਂ ਨੂੰ ਐਨਐਸਯੂਆਈ ਦੀ ਜੰਮੂ ਤੇ ਕਸ਼ਮੀਰ ਇਕਾਈ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਸੀ। ਸੱਤ ਫਰਵਰੀ ਨੂੰ ਕੁੰਦਨ ਨੂੰ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।