ਪੂਰਾ ਪੰਜਾਬ ਰੋ ਰਿਹਾ ਹੈ ਤਾਂ ਕੈਪਟਨ ਸਾਹਿਬ ਆਪ ਤੁਰਕੀ ਦੀ ਯਾਤਰਾ 'ਤੇ ਨਿਕਲ ਗਏ

Oct 24 2018 04:14 PM
ਪੂਰਾ ਪੰਜਾਬ ਰੋ ਰਿਹਾ ਹੈ ਤਾਂ ਕੈਪਟਨ ਸਾਹਿਬ ਆਪ ਤੁਰਕੀ ਦੀ ਯਾਤਰਾ 'ਤੇ ਨਿਕਲ ਗਏ

ਚੰਡੀਗੜ੍

 ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਦੋਸ਼ ਲਾਇਆ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਜਿੱਥੇ ਪੂਰਾ ਪੰਜਾਬ ਰੋ ਰਿਹਾ ਹੈ, ਉਥੇ ਹੀ ਪ੍ਰਸ਼ਾਸਨ ਸੌਂ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਸਹਿਰਾ ਸਮਾਰੋਹ ਦਾ ਪ੍ਰਬੰਧਕ ਤੇ ਕੌਂਸਲਰ ਦਾ ਪੁੱਤਰ ਭਗੌੜਾ ਹੋ ਕੇ ਵੀ ਸ਼ਰੇਆਮ ਵੀਡੀਓ ਬਣਾ ਰਿਹਾ ਹੈ ਜਦੋਂਕਿ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੰਜਾਬ ਪੁਲਸ ਪੀੜਤ ਪਰਿਵਾਰਾਂ 'ਤੇ ਪੱਥਰਬਾਜ਼ੀ ਦੇ ਦੋਸ਼ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕਰ ਰਹੀ ਹੈ। ਮਲਿਕ ਅਕਾਲੀ-ਭਾਜਪਾ ਵਲੋਂ ਸਾਂਝੇ ਤੌਰ 'ਤੇ ਅੰਮ੍ਰਿਤਸਰ ਰੇਲ ਹਾਦਸੇ ਵਿਚ ਆਯੋਜਕਾਂ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਤੇ ਸਮਾਰੋਹ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ  ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੀਮੋ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਮਲਿਕ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੀ ਮਾਮਲੇ ਨੂੰ ਲੈ ਕੇ ਅਸੰਵੇਦਨਸ਼ੀਲਤਾ ਤੇ ਤਾਨਾਸ਼ਾਹੀ ਰਵੱਈਏ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਮਾਮਲੇ ਨੂੰ ਲੈ ਕੇ ਪੂਰਾ ਪੰਜਾਬ ਰੋ ਰਿਹਾ ਹੈ ਤਾਂ ਕੈਪਟਨ ਸਾਹਿਬ ਆਪ ਤੁਰਕੀ ਦੀ ਯਾਤਰਾ 'ਤੇ ਨਿਕਲ ਗਏ ਹਨ। ਉਥੇ ਹੀ ਸਥਾਨਕ ਸਰਕਾਰਾਂ ਮੰਤਰੀ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਕੈਂਡਲ ਮਾਰਚ ਦੌਰਾਨ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਮਲਿਕ ਨੇ ਦੋਸ਼ ਲਾਇਆ ਕਿ ਉਕਤ ਸਮਾਰੋਹ ਥਾਂ 'ਤੇ ਮੁਸ਼ਕਲ ਨਾਲ 1000 ਲੋਕ ਇਕੱਠੇ ਹੋ ਸਕਦੇ ਹਨ, ਜਦੋਂਕਿ ਆਯੋਜਕਾਂ ਨੇ ਪ੍ਰਚਾਰ ਜ਼ਰੀਏ 20 ਹਜ਼ਾਰ ਲੋਕ ਇਕੱਠੇ ਕਰ ਲਏ।  ਇਹੀ ਨਹੀਂ ਸਮਾਰੋਹ ਵਾਲੀ ਥਾਂ 'ਤੇ ਐੱਲ. ਈ. ਡੀ. ਸਕਰੀਨਸ ਰੇਲਵੇ ਟ੍ਰੈਕ ਵੱਲ ਲਾਈਆਂ ਗਈਆਂ ਸਨ, ਜਿਸ ਕਾਰਨ ਲੋਕ ਰੇਲਵੇ ਟ੍ਰੈਕ 'ਤੇ ਖੜ੍ਹੇ ਹੋਣ ਲਈ ਮਜਬੂਰ ਹੋਏ।

ਰਾਜਪਾਲ ਨੂੰ ਮੀਮੋ ਸੌਂਪਣ ਤੋਂ ਬਾਅਦ ਮਲਿਕ ਨੇ ਪਾਰਟੀ ਪ੍ਰਦੇਸ਼ ਦਫ਼ਤਰ ਵਿਚ ਮੁੱਖ ਜ਼ਿਲਾ ਇੰਚਾਰਜਾਂ ਦੀ ਬੈਠਕ 'ਚ ਉਕਤ ਹਾਦਸੇ 'ਚ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਣ ਤੋਂ ਬਾਅਦ ਫੈਸਲਾ ਲਿਆ  ਕਿ ਪਾਰਟੀ ਦੀ ਪ੍ਰਦੇਸ਼ ਇਕਾਈ ਵਲੋਂ 29 ਅਕਤੂਬਰ ਨੂੰ ਰਾਜ ਭਰ ਦੇ ਜਿਲਾ ਹੈੱਡਕੁਆਰਟਰਾਂ 'ਤੇ ਮ੍ਰਿਤਕਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਲਈ ਕੈਂਡਲ ਮਾਰਚ ਅਤੇ ਸ਼ਰਧਾਂਜਲੀ ਸਮਾਰੋਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਬੈਠਕ ਵਿਚ ਪਾਰਟੀ ਦੇ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਪ੍ਰਧਾਨ ਮੰਤਰੀ ਰਾਕੇਸ਼ ਰਾਠੌਰ, ਪ੍ਰਵੀਨ ਬਾਂਸਲ, ਦਿਆਲ ਸੋਢੀ ਵੀ ਮੌਜੂਦ ਸਨ।

© 2016 News Track Live - ALL RIGHTS RESERVED