ਕਵਿਤਾ ਖੰਨਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ

Feb 08 2019 12:48 PM
ਕਵਿਤਾ ਖੰਨਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ

ਪਠਾਨਕੋਟ,

ਖੰਨਾ ਨਿਵਾਸ 'ਤੇ ਬੁਲਾਈ ਪ੍ਰੈੱਸ ਕਾਨਫਰੰਸ 'ਚ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ | ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦਿਨੇਸ਼ ਸਿੰਘ ਬੱਬੂ, ਡਾ: ਕੇ.ਡੀ. ਸਿੰਘ, ਓਵਰਬਿ੍ਜ ਬਣਾਓ ਸੰਘਰਸ਼ ਸਮਿਤੀ ਦੇ ਪ੍ਰਧਾਨ ਸੁਰਿੰਦਰ ਮਿਨਹਾਸ ਆਦਿ ਹਾਜ਼ਰ ਸਨ | ਕਵਿਤਾ ਖੰਨਾ ਨੇ ਕਿਹਾ ਕਿ ਉਨ੍ਹਾਂ ਵਿਨੋਦ ਖੰਨਾ ਦੇ ਸਮੇਂ ਹੀ ਪਠਾਨਕੋਟ ਦੀ ਸਭ ਤੋਂ ਵੱਡੀ ਸਮੱਸਿਆ ਨੈਰੋਗੇਜ਼ ਰੇਲਵੇ ਲਾਈਨ ਨਾਲ ਲੱਗਣ ਵਾਲੇ ਟਰੈਫ਼ਿਕ ਜਾਮ ਦਾ ਹੱਲ ਕੱਢਿਆ ਸੀ | ਪਰ ਵਿਨੋਦ ਖੰਨਾ ਦੀ ਮੌਤ ਹੋਣ ਕਾਰਨ ਕੰਮ ਪੂਰਾ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਪਹਿਲਾਂ ਤੋਂ ਹੀ ਕੀਤੀਆਂ ਤਿਆਰੀਆਂ ਦਾ ਹੀ ਨਤੀਜਾ ਹੈ ਕਿ ਹਾਲ ਹੀ 'ਚ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਹੋਈ ਮੁਲਾਕਾਤ ਦੌਰਾਨ ਪਠਾਨਕੋਟ ਦੀ ਜਨਤਾ ਨੰੂ ਨੈਰੋਗੇਜ ਰੇਲਵੇ ਲਾਈਨ ਦੇ ਨਾਲ ਐਲੋਵੇਟਿਡ ਟਰੈਕ ਦੀ ਸੁਵਿਧਾ ਦਾ ਤੋਹਫਾ ਜਲਦ ਮਿਲਣ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਜੇਕਰ ਚੋਣਾਂ ਦਾ ਐਲਾਨ ਤੇ ਚੋਣ ਕੋਰਡ ਲੱਗਣ ਤੋਂ ਪਹਿਲਾਂ ਇਸ ਦਾ ਐਲਾਨ ਹੋ ਜਾਵੇਗਾ ਤੇ ਕੰਮ ਸ਼ੁਰੂ ਹੋ ਜਾਵੇਗਾ | ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ | ਕਵਿਤਾ ਖੰਨਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਐਕਸੀਲੇਟਰ ਸੁਵਿਧਾ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ |

© 2016 News Track Live - ALL RIGHTS RESERVED