25 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ

Aug 02 2019 02:15 PM
25 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ

ਚੰਡੀਗੜ੍ਹ:

ਪੰਜਾਬ ਸਰਕਾਰ ਨੇ 25 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਨੇ ਅਫ਼ਸਰਾਂ ਨੂੰ ਤੁਰੰਤ ਆਪਣੇ ਸਟੇਸ਼ਨਾਂ 'ਤੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਹੈ। ਜਾਰੀ ਸੂਚੀ ਮੁਤਾਬਕ ਤਹਿਸੀਲਦਾਰ ਕਿਰਨਦੀਰ ਸਿੰਘ ਭੁੱਲਰ ਨੂੰ ਸਰਦੂਲਗੜ੍ਹ ਤੋਂ ਦਸੂਹਾ, ਮਨਦੀਪ ਸਿੰਘ ਢਿੱਲੋਂ ਨੂੰ ਖਰੜ, ਬੇਅੰਤ ਸਿੰਘ ਸਿੱਧੂ ਨੂੰ ਜਗਰਾਉਂ ਤੋਂ ਜ਼ੀਰਾ, ਪਵਨ ਕੁਮਾਰ ਨੂੰ ਜ਼ੀਰਾ ਤੋਂ ਧਰਮਕੋਟ, ਜੈਤ ਕੁਮਾਰ ਨੂੰ ਧਰਮਕੋਟ ਤੋਂ ਸ੍ਰੀ ਮੁਕਤਸਰ ਸਾਹਿਬ, ਬਾਦਲਦੀਨ ਨੂੰ ਤਪਾ ਤੋਂ ਮਾਲੇਰਕੋਟਲਾ, ਸੀਮਾ ਸਿੰਘ ਨੂੰ ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਬਦਲਿਆ ਗਿਆ ਹੈ।
ਇਸੇ ਤਰ੍ਹਾਂ ਮਨਜੀਤ ਸਿੰਘ ਨੂੰ ਅੰਮ੍ਰਿਤਸਰ-2 ਦੇ ਨਾਲ ਬਾਬਾ ਬਕਾਲਾ ਦਾ ਵਾਧੂਚਾਰਜ, ਹਰਸਿਮਰਨ ਸਿੰਘ ਨੂੰ ਸਬ ਰਜਿਸਟਰਾਰ ਲੁਧਿਆਣਾ (ਸੈਂਟਰਲ) ਤੋਂ ਸਬ ਰਜਿਸਟਰਾਰ ਰਾਜਪੁਰਾ, ਗੁਰਮੁੱਖ ਸਿੰਘ ਨੂੰ ਬਠਿੰਡਾ ਤੋਂ ਸਬ ਰਜਿਸਟਰਾਰ ਬਰਨਾਲਾ, ਲਕਸ਼ੈ ਕੁਮਾਰ ਨੂੰ ਜਲੰਧਰ-2 ਤੋਂ ਮੋਗਾ, ਲਖਵਿੰਦਰ ਸਿੰਘ ਗਿੱਲ ਨੂੰ ਮੋਗਾ ਤੋਂ ਪੀਡਬਲਿਊਡੀ ਜਲੰਧਰ, ਗੁਰਦੇਵ ਸਿੰਘ ਧੰਮ ਨੂੰ ਸਬ ਰਜਿਸਟਰਾਰ ਲੁਧਿਆਣਾ (ਸੈਂਟਰਲ), ਗੁਰਮੀਤ ਸਿੰਘ ਨੂੰ ਅੰਮ੍ਰਿਤਸਰ-1 ਤੋਂ ਲੁਧਿਆਣਾ (ਈਸਟ), ਅਰਵਿੰਦਰ ਪ੍ਰਕਾਸ਼ ਵਰਮਾ ਨੂੰ ਗੁਰਦਾਸਪੁਰ ਤੇ ਦੀਨਾਨਗਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸੂਚੀ ਮੁਤਾਬਕ ਲਖਵਿੰਦਰ ਸਿੰਘ ਨੂੰ ਦੀਨਾਨਗਰ ਤੋਂ ਭਿਖੀਵਿੰਡ, ਲਵਪ੍ਰੀਤ ਕੌਰ ਨੂੰ ਫਰੀਦਕੋਟ ਤੋਂ ਜੈਤੋ, ਪਰਮਜੀਤ ਸਿੰਘ ਬਰਾੜ ਨੂੰ ਫਰੀਦਕੋਟ, ਸੁਸ਼ੀਲ ਕੁਮਾਰ ਸ਼ਰਮਾ ਨੂੰ ਬਾਊਂਡਰੀ ਸੈੱਲ, ਰਾਜਪਾਲ ਸਿੰਘ ਸੇਖੋਂ ਨੂੰ ਦਿੜ੍ਹਬਾ, ਜਗਤਾਰ ਸਿੰਘ ਮੁਕੇਰੀਆਂ, ਸ਼ੀਸ਼ਪਾਲ ਨੂੰ ਬੁਢਲਾਡਾ, ਪੁਸ਼ਪ ਰਾਜ ਗੋਇਲ ਨੂੰ ਨਿਹਾਲ ਸਿੰਘ ਵਾਲਾ, ਇੰਦਰਦੇਵ ਸਿੰਘ ਨੂੰ ਨਕੋਦਰ ਦੇ ਨਾਲ ਸ਼ਾਹਕੋਟ ਦਾ ਵਾਧੂ ਚਾਰਜ ਤੇ ਸੁਖਬੀਰ ਸਿੰਘ ਬਰਾੜ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਟੀਓਐਸਡੀ ਜਲੰਧਰ ਲਗਾਇਆ ਗਿਆ ਹੈ।

© 2016 News Track Live - ALL RIGHTS RESERVED