ਸੰਗਤ ਵੱਧਣ ਨਾਲ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਈਕੋ ਫਰੈਂਡਲੀ ਲਿਫਾਫਿਆ ਦੀ ਵੱਧੀ ਮੰਗ

Jun 14 2018 02:48 PM
ਸੰਗਤ ਵੱਧਣ ਨਾਲ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਈਕੋ ਫਰੈਂਡਲੀ ਲਿਫਾਫਿਆ ਦੀ ਵੱਧੀ ਮੰਗ


ਅੰਮ੍ਰਿਤਸਰ 
ਛੁੱਟੀਆਂ ਦੇ ਦਿਨਾਂ 'ਚ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤ ਦੀ ਆਮਦ ਕਾਫੀ ਵੱਧ ਗਈ ਹੈ। ਸੰਗਤ ਦੀ ਇਸ ਵਧੀ ਹੋਈ ਆਮਦ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਗਈ ਈਕੋ ਫਰੈਂਡਲੀ ਮੁਹਿੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸੰਗਤ ਵੱਧਣ ਦੇ ਨਾਲ-ਨਾਲ ਪ੍ਰਸਾਦ ਲਈ ਵਰਤੇ ਜਾਂਦੇ ਮੱਕੀ ਦੇ ਆਟੇ ਅਤੇ ਆਲੂ ਦੇ ਸਟਾਰਚ ਤੋਂ ਬਣੇ ਈਕੋ ਫਰੈਂਡਲੀ ਲਿਫਾਫਿਆਂ ਦੀ ਮੰਗ ਵੀ ਕਾਫੀ ਵੱਧ ਗਈ ਹੈ ਪਰ ਪਿੱਛੋਂ ਇਨ•ਾਂ ਲਿਫਾਫਿਆਂ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਸੰਗਤ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਮਾਮਲੇ 'ਚ ਐੱਸ. ਜੀ. ਪੀ. ਸੀ. ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭ ਲਿਆ ਜਾਵੇਗਾ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਈਕੋ ਫਰੈਂਡਲੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਗੁਰਦੁਆਰਾ ਸਾਹਿਬ ਵੱਲੋਂ ਕੁਦਰਤੀ ਖੇਤੀ ਵੀ ਕੀਤੀ ਜਾਂਦੀ ਹੈ।

© 2016 News Track Live - ALL RIGHTS RESERVED